For the best experience, open
https://m.punjabitribuneonline.com
on your mobile browser.
Advertisement

ਧਰਮ ਦੇ ਨਾਂ ’ਤੇ ਰਾਖਵਾਂਕਰਨ ਨਾ ਦੇਣ ਦੀ ਲਿਖਤੀ ਗਾਰੰਟੀ ਦੇਵੇ ਕਾਂਗਰਸ: ਮੋਦੀ

07:23 AM May 02, 2024 IST
ਧਰਮ ਦੇ ਨਾਂ ’ਤੇ ਰਾਖਵਾਂਕਰਨ ਨਾ ਦੇਣ ਦੀ ਲਿਖਤੀ ਗਾਰੰਟੀ ਦੇਵੇ ਕਾਂਗਰਸ  ਮੋਦੀ
ਗੁਜਰਾਤ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਆਗੂ। -ਫੋਟੋ: ਪੀਟੀਆਈ
Advertisement

ਬਨਾਸਕਾਂਠਾ/ਨਵੀਂ ਦਿੱਲੀ, 1 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਕਿਹਾ ਹੈ ਕਿ ਉਹ ਲਿਖਤੀ ਤੌਰ ’ਤੇ ਗਾਰੰਟੀ ਦੇਵੇ ਕਿ ਉਹ ਕਦੇ ਵੀ ਧਰਮ ਦੇ ਆਧਾਰ ’ਤੇ ਕੋਟਾ ਨਹੀਂ ਦੇਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਉਹ ਜ਼ਿੰਦਾ ਹਨ ਉਹ ਕਿਸੇ ਨੂੰ ਵੀ ‘ਰਾਖਵੇਂਕਰਨ ਦੀ ਖੇਡ’ ਖੇਡਣ ਦੀ ਇਜਾਜ਼ਤ ਨਹੀਂ ਦੇਣਗੇ। ਲੋਕ ਸਭਾ ਚੋਣਾਂ ਦੇ ਪੰਜ ਹੋਰ ਗੇੜ ਬਾਕੀ ਰਹਿੰਦਿਆਂ ਕੋਟਾ ਵਿਵਾਦ ਵਧਣ ਦੇ ਨਾਲ, ਕਾਂਗਰਸ ਨੇ ਮੋਦੀ ਨੂੰ ਇਸ ਬਾਰੇ ਆਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਸੀ ਕਿ ਕੀ ਉਹ ਅਨੁਸੂਚਿਤ ਜਾਤੀਆਂ (ਐਸਸੀ), ਅਨੁਸੂਚਿਤ ਕਬੀਲਿਆਂ (ਐਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੇਂਕਰਨ ’ਤੇ 50 ਫੀਸਦੀ ਦੀ ਹੱਦ ਨੂੰ ਹਟਾਉਣਗੇ ਜਾਂ ਨਹੀਂ। ਸੱਤ ਗੇੜਾਂ ਵਿਚ ਹੋਣ ਵਾਲੀਆਂ ਚੋਣਾਂ ਇਕ ਜੂਨ ਨੂੰ ਖਤਮ ਹੋਣਗੀਆਂ। ਆਪਣੇ ਜੱਦੀ ਸੂਬੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੇ ਹਿੱਸੇ ਵਜੋਂ ਆਪਣੇ ਪਹਿਲੇ ਜਨਤਕ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਅਤੇ ਉਹ ਬਣੇ ਰਹਿਣਗੇ ਉਦੋਂ ਤੱਕ ਐਸਸੀ/ਐਸਟੀ/ਓਬੀਸੀ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਰਾਖਵਾਂਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ‘ਸ਼ਹਿਜ਼ਾਦੇ’ ਦੇ ਨਾਲ-ਨਾਲ ਕਾਂਗਰਸ ਪਾਰਟੀ ਅਤੇ ਇਸ ਦੇ ਸਮਰਥਕਾਂ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਇਹ ਐਲਾਨ ਕਰਨ ਕਿ ਉਹ ਧਰਮ ਦੇ ਨਾਂ ’ਤੇ ਰਾਖਵੇਂਕਰਨ ਦੀ ਕਦੇ ਵੀ ਦੁਰਵਰਤੋਂ ਨਹੀਂ ਕਰਨਗੇ, ਨਾ ਹੀ ਸੰਵਿਧਾਨ ਨਾਲ ਖਿਲਵਾੜ ਕਰਨਗੇ ਅਤੇ ਨਾ ਹੀ ਇਸ ਦੇ ਨਾਂ ’ਤੇ ਰਾਖਵਾਂਕਰਨ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੂਜੀ ਗਾਰੰਟੀ ਵੀ ਦੇਣੀ ਚਾਹੀਦੀ ਹੈ ਕਿ ਉਹ ਐਸਸੀ, ਐਸਟੀ, ਓਬੀਸੀ ਅਤੇ ਜਨਰਲ ਵਰਗ ਨੂੰ ਦਿੱਤੇ ਗਏ ਰਾਖਵੇਂਕਰਨ ਨੂੰ ਕਦੇ ਵੀ ਹੱਥ ਨਹੀਂ ਲਾਉਣਗੇ। -ਪੀਟੀਆਈ

Advertisement

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਤੇ ਗੁਜਰਾਤ ਰਾਜ ਦਿਵਸ ’ਤੇ ਲੋਕਾਂ ਨੂੰ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਰਾਜ ਦਿਵਸ ’ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਦੋਵਾਂ ਸੂਬਿਆਂ ਦੀ ਵਿਰਾਸਤ ਅਤੇ ਪਰੰਪਰਾ ਦੀ ਸ਼ਲਾਘਾ ਕੀਤੀ। ਉਨ੍ਹਾਂ ਐਕਸ ’ਤੇ ਕਿਹਾ, ‘‘ਮਹਾਰਾਸ਼ਟਰ ਰਾਜ ਦਿਵਸ ਇਸ ਧਰਤੀ ਦੀ ਸ਼ਾਨਦਾਰ ਵਿਰਾਸਤ ਅਤੇ ਅਦੁੱਤੀ ਭਾਵਨਾ ਨੂੰ ਮਨਾਉਣ ਦਾ ਵੱਡਾ ਦਿਵਸ ਹੈ ਜਿਸ ਨੇ ਮਹਾਨ ਦੂਰਦਰਸ਼ੀ ਪੈਦਾ ਕੀਤੇ ਹਨ ਅਤੇ ਇਹ ਸੱਭਿਆਚਾਰਕ ਤੌਰ ’ਤੇ ਅਮੀਰ ਵਿਰਸੇ ਨਾਲ ਜੁੜਿਆ ਹੋਇਆ ਹੈ।’’ ਉਨ੍ਹਾਂ ਮਹਾਰਾਸ਼ਟਰ ਦੀ ਤਰੱਕੀ ਲਈ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਦੁਹਰਾਈ।

Advertisement
Author Image

joginder kumar

View all posts

Advertisement
Advertisement
×