ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਰਿਆਣਾ ਵਿੱਚ ਕਾਂਗਰਸ ਵੱਲੋਂ ਨੌਂ ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

06:33 AM Sep 09, 2024 IST
ਬ੍ਰਿਜੇਂਦਰ ਸਿੰਘ

ਚੰਡੀਗੜ੍ਹ (ਟਨਸ): ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਨੌਂ ਹੋਰ ਉਮੀਦਵਾਰਾਂ ਦੇ ਨਾਵਾਂ ਵਾਲੀ ਦੂਜੀ ਸੂਚੀ ਅੱਜ ਦੇਰ ਰਾਤ ਜਾਰੀ ਕਰ ਦਿੱਤੀ ਗਈ ਹੈ। ਅੱਜ ਜਾਰੀ ਕੀਤੀ ਗਈ ਇਸ ਦੂਜੀ ਸੂਚੀ ਅਨੁਸਾਰ ਥਾਨੇਸਰ ਤੋਂ ਅਸ਼ੋਕ ਅਰੋੜਾ, ਗੰਨੌਰ ਤੋਂ ਕੁਲਦੀਪ ਸ਼ਰਮਾ, ਉਚਾਨਾ ਕਲਾਂ ਤੋਂ ਬ੍ਰਿਜੇਂਦਰ ਸਿੰਘ, ਟੋਹਾਣਾ ਤੋਂ ਪਰਮਵੀਰ ਸਿੰਘ, ਤੋਸ਼ਾਮ ਤੋਂ ਅਨਿਰੁੱਧ ਚੌਧਰੀ, ਮਹਿਮ ਤੋਂ ਬਲਰਾਮ ਡਾਂਗੀ, ਨਾਂਗਲ ਚੌਧਰੀ ਤੋਂ ਸ੍ਰੀਮਤੀ ਮੰਜੂ ਚੌਧਰੀ, ਬਾਦਸ਼ਾਹਪੁਰ ਤੋਂ ਵਰਧਨ ਯਾਦਵ ਅਤੇ ਗੁਰੂਗ੍ਰਾਮ ਵਿਧਾਨ ਸਭਾ ਹਲਕੇ ਤੋਂ ਮੋਹਿਤ ਗਰੋਵਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 32 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਹੁਣ ਤੱਕ ਕਾਂਗਰਸ ਵੱਲੋਂ ਕੁੱਲ 41 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

Advertisement

Advertisement