ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਵੱਲੋਂ ਪੰਜ ਉਮੀਦਵਾਰਾਂ ਦੀ ਨੌਵੀਂ ਸੂਚੀ ਜਾਰੀ

07:31 AM Mar 30, 2024 IST

ਨਵੀਂ ਦਿੱਲੀ, 29 ਮਾਰਚ
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣੇ ਪੰਜ ਉਮੀਦਵਾਰਾਂ ਦੀ ਨੌਵੀਂ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਸੀਨੀਅਰ ਆਗੂ ਸੀਪੀ ਜੋਸ਼ੀ ਨੂੰ ਰਾਜਸਥਾਨ ਦੇ ਭੀਲਵਾੜਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਕਰਨਾਟਕ ਦੇ ਚਿੱਕਬੱਲਾਪੁਰ ਸੰਸਦੀ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਐੱਮ. ਵੀਰੱਪਾ ਮੋਇਲੀ ਦੀ ਥਾਂ ਰਕਸ਼ਾ ਰਮੱਈਆ ’ਤੇ ਦਾਅ ਖੇਡਿਆ ਹੈ। 84 ਸਾਲਾ ਮੋਇਲੀ ਨੇ ਇਸ ਸੀਟ ਤੋਂ 2009 ਤੇ 2014 ਵਿੱਚ ਜਿੱਤ ਦਰਜ ਕੀਤੀ ਸੀ, ਪਰ 2019 ਵਿੱਚ ਹਾਰ ਗਏ। ਮੋਇਲੀ ਇਸ ਵਾਰ ਵੀ ਚੋਣ ਲੜਨਾ ਚਾਹੁੰਦੇ ਸਨ, ਪਰ ਪਾਰਟੀ ਨੇ ਰਮੱਈਆ ਨੂੰ ਟਿਕਟ ਦੇ ਦਿੱਤੀ। ਉਧਰ ਜੋਸ਼ੀ ਨੂੰ ਦਾਮੋਦਰ ਗੁਰਜਰ ਦੀ ਥਾਂ ਭੀਲਵਾੜਾ ਤੋਂ ਉਮੀਦਵਾਰ ਬਣਾਇਆ ਗਿਆ ਹੈ, ਜਦੋਂਕਿ ਗੁਰਜਰ ਨੂੰ ਸੁਦਰਸ਼ਨ ਰਾਵਤ ਦੀ ਥਾਂ ਰਾਜਸਮੰਦ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਤੋਂ ਇਲਾਵਾ ਈ. ਤੁਕਾਰਾਮ ਬੇਲਾਰੀ (ਐੱਸਟੀ) ਅਤੇ ਸੁਨੀਲ ਬੋਸ ਚਾਮਰਾਜਨਗਰ (ਐੱਸਸੀ) ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਕਾਂਗਰਸ ਨੇ ਲੇਕ ਸਭਾ ਚੋਣਾਂ ਲਈ ਹੁਣ ਤੱਕ 211 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। -ਪੀਟੀਆਈ

Advertisement

Advertisement