For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਅਮਰੀਕਾ ਨਾਲ ਡਰੋਨ ਸੌਦੇ ਦੀਆਂ ਕੀਮਤਾਂ ’ਤੇ ਸਵਾਲ ਉਠਾਏ

07:05 PM Jun 29, 2023 IST
ਕਾਂਗਰਸ ਨੇ ਅਮਰੀਕਾ ਨਾਲ ਡਰੋਨ ਸੌਦੇ ਦੀਆਂ ਕੀਮਤਾਂ ’ਤੇ ਸਵਾਲ ਉਠਾਏ
Advertisement

ਨਵੀਂ ਦਿੱਲੀ, 28 ਜੂਨ

Advertisement

ਕਾਂਗਰਸ ਨੇ ਅੱਜ ਭਾਰਤ-ਅਮਰੀਕਾ ਡਰੋਨ ਸੌਦੇ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਅਤੇ ਕਥਿਤ ਦੋਸ਼ ਲਾਇਆ ਕਿ 31 ਐਮਕਿਊ-9ਬੀ ਪ੍ਰੀਡੇਟਰ ਯੁੂਏਵੀ ਡਰੋਨ ਵੱਧ ਕੀਮਤ ‘ਤੇ ਖਰੀਦੇ ਜਾ ਰਹੇ ਹਨ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕੌਮੀ ਸੁਰੱਖਿਆ ਸਭ ਤੋਂ ਉੱਪਰ ਹੈ ਅਤੇ ਪ੍ਰੀਡੇਟਰ ਡਰੋਨ ਸੌਦੇ ‘ਤੇ ਕਈ ਸ਼ੱਕ ਜਤਾਏ ਜਾ ਰਹੇ ਹਨ।

ਉਨ੍ਹਾਂ ਕਿਹਾ, ”ਮੋਦੀ ਸਰਕਾਰ ਕੌਮੀ ਹਿੱਤਾਂ ਨੂੰ ਖ਼ਤਰੇ ਵਿੱਚ ਪਾਉਣ ਲਈ ਜਾਣੀ ਜਾਂਦੀ ਹੈ ਅਤੇ ਭਾਰਤ ਦੇ ਲੋਕਾਂ ਨੇ ਰਾਫਾਲ ਸੌਦੇ ਵਿੱਚ ਵੀ ਇਹੀ ਦੇਖਿਆ ਸੀ ਜਿਸ ਵਿੱਚ 126 ਦੀ ਬਜਾਇ ਸਿਰਫ 36 ਰਾਫਾਲ ਜੈੱਟ ਖਰੀਦੇ ਗਏ। ਅਸੀਂ ਦੇਖਿਆ ਕਿ ਕਿਵੇਂ ਐੱਚਏਐੱਲ ਨੂੰ ਤਕਨੀਕ ਟਰਾਂਸਫਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਅਸੀਂ ਇਹ ਵੀ ਦੇਖਿਆ ਕਿ ਰੱਖਿਆ ਪ੍ਰਾਪਤੀ ਕਮੇਟੀ (ਡੀਏਸੀ) ਅਤੇ ਹਥਿਆਰਬੰਦ ਬਲਾਂ ਦੇ ਵੱਡੇ ਪੱਧਰ ‘ਤੇ ਇਤਰਾਜ਼ਾਂ ਦੇ ਬਾਵਜੂਦ ਕਈ ਇਕਪਾਸੜ ਫ਼ੈਸਲੇ ਲਏ ਗਏ। ਰਾਫਾਲ ‘ਘੁਟਾਲਾ’ ਫਰਾਂਸ ਵਿੱਚ ਹਾਲੇ ਵੀ ਜਾਂਚ ਦੇ ਘੇਰੇ ਵਿੱਚ ਹੈ।” ਪਵਨ ਖੇੜਾ ਨੇ ਆਖਿਆ, ”ਅਸੀਂ ਇਸ ਪ੍ਰੀਡੇਟਰ ਡਰੋਨ ਸੌਦੇ ‘ਚ ਪੂਰੀ ਪਾਰਦਰਸ਼ਤਾ ਦੀ ਮੰਗ ਕਰਦੇ ਹਾਂ। ਭਾਰਤ ਨੂੰ ਅਹਿਮ ਸਵਾਲਾਂ ਦੇ ਜਵਾਬ ਚਾਹੀਦੇ ਹਨ। ਨਹੀਂ ਤਾਂ ਅਸੀਂ ਮੋਦੀ ਸਰਕਾਰ ਦੇ ਇੱਕ ਹੋਰ ‘ਘੁਟਾਲੇ’ ਵਿੱਚ ਫਸ ਜਾਵਾਂਗੇ।” -ਪੀਟੀਆਈ

Advertisement
Tags :
Advertisement
Advertisement
×