ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਪਾਰਟੀ ਵੱਲੋਂ ਕਿਸਾਨ ਸੈੱਲ ਨੂੰ ਮਜ਼ਬੂਤ ਕਰਨ ਦਾ ਉਪਰਾਲਾ

07:02 AM Aug 15, 2024 IST
ਕਿਸਾਨ ਸੈੱਲ ਦੇ ਨਵ ਨਿਯੁਕਤ ਪ੍ਰਧਾਨ ਅਤੇ ਨਾਲ ਖੜ੍ਹੇ ਸੀਨੀਅਰ ਕਾਂਗਰਸੀ ਆਗੂ। -ਫੋਟੋ: ਚਟਾਨੀ

ਪੱਤਰ ਪ੍ਰੇਰਕ
ਬਾਘਾ ਪੁਰਾਣਾ 14 ਅਗਸਤ
ਪੰਜਾਬ ਕਿਸਾਨ ਸੈੱਲ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਅੱਜ ਇਥੇ ਜਗਸੀਰ ਸਿੰਘ ਕਾਲੇਕੇ ਦੇ ਦਫਤਰ ਵਿੱਚ ਜਗਸੀਰ ਸਿੰਘ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨ ਸੈੱਲ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗੋਗਾ ਨੇ ਕਿਹਾ ਕਿ ਕਿਸਾਨ ਸੈਲ ਦੇ ਰਾਸ਼ਟਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਆਦੇਸ਼ਾਂ ‘ਤੇ ਕਿਸਾਨ ਸੈੱਲ ਦੀ ਮਜ਼ਬੂਤੀ ਲਈ ਮਿਹਨਤੀ ਅਤੇ ਜ਼ਮੀਨ ਨਾਲ ਜੁੜੇ ਕਾਂਗਰਸੀ ਵਰਕਰਾਂ ਦੇ ਮੋਢਿਆਂ ’ਤੇ ਭਾਰ ਪਾਇਆ ਜਾਣਾ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਬਾਘਾਪੁਰਾਣਾ ਬਲਾਕ ਇਕਾਈ ਦੇ ਪ੍ਰਧਾਨ ਲਈ ਹਾਈ ਕਮਾਨ ਵੱਲੋਂ ਜਸਪਾਲ ਸਿੰਘ ਜਦਕਿ ਸਮਾਲਸਰ ਬਲਾਕ ਲਈ ਗੁਰਲਾਲ ਸਿੰਘ ਠੱਠੀ ਭਾਈ ਸਿਰ ਜ਼ਿੰਮੇਵਾਰੀ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਆਪਣੀ ਟੀਮ ਦੀ ਚੋਣ ਕਰਨਗੇ। ਇਸ ਮੌਕੇ ਕਾਂਗਰਸੀ ਆਗੂਆਂ ਜਗਸੀਰ ਸਿੰਘ ਕਾਲੇਕੇ ਅਤੇ ਗੁਰਚਰਨ ਸਿੰਘ ਚੀਦਾ ਨੇ ਸੱਤਾਧਾਰੀ ਧਿਰ ’ਤੇ ਪੰਚਾਇਤੀ ਚੋਣਾਂ ਵਿੱਚ ਧਾਂਦਲੀਆਂ ਕਰਨ ਲਈ ਹੁਣੇ ਤੋਂ ਹੀ ਤਰਕੀਬਾਂ ਘੜਨ ਦਾ ਦੋਸ਼ ਲਾਇਆ।

Advertisement

Advertisement