ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਲਕਾ ਲੁਧਿਆਣਾ ਵਿੱਚੋਂ ਕਾਂਗਰਸ ਪਾਰਟੀ ਸਭ ਤੋਂ ਵੱਧ 8 ਵਾਰ ਜਿੱਤੀ

08:00 AM Apr 16, 2024 IST
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ

ਸਤਵਿੰਦਰ ਬਸਰਾ
ਲੁਧਿਆਣਾ, 15 ਅਪਰੈਲ
ਸਨਅਤੀ ਸ਼ਹਿਰ ਲੁਧਿਆਣਾ ਨਾ ਸਿਰਫ ਹੌਜ਼ਰੀ ਅਤੇ ਹੋਰ ਉਦਯੋਗਿਕ ਇਕਾਈਆਂ ਕਰਕੇ ਆਪਣੀ ਪਛਾਣ ਬਣਾ ਚੁੱਕਿਆ ਹੈ ਸਗੋਂ ਲੋਕ ਸਭਾ ਚੋਣਾਂ ਕਰਕੇ ਰਾਜਸੀ ਪਾਰਟੀਆਂ ਲਈ ਵੀ ਅਣਖ ਦਾ ਸਵਾਲ ਬਣਿਆ ਹੋਇਆ ਹੈ। ਸਾਲ 1967 ਤੋਂ 2019 ਤੱਕ ਹੋਈਆਂ 14 ਲੋਕ ਸਭਾ ਚੋਣਾਂ ਵਿੱਚੋਂ ਸਭ ਤੋਂ ਵੱਧ 8 ਵਾਰ ਜਿੱਤ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹਿੱਸੇ ਆਈ। ਇਸ ਤੋਂ ਸਪੱਸ਼ਟ ਹੈ ਕਿ ਇਹ ਸੀਟ ਜਿੱਤਣ ਲਈ ਕਾਂਗਰਸ ਪਾਰਟੀ ਵੱਡੀ ਦਾਅਵੇਦਾਰ ਹੈ ਪਰ ਦੂਜੇ ਪਾਸੇ ਭਾਜਪਾ ਅਤੇ ‘ਆਪ’ ਨੂੰ ਅਜੇ ਤੱਕ ਇੱਥੋਂ ਖਾਤਾ ਖੋਲ੍ਹਣ ਦਾ ਮੌਕਾ ਵੀ ਨਹੀਂ ਮਿਲਿਆ।
ਲੋਕ ਸਭਾ ਚੋਣਾਂ 2024 ਭਾਵੇਂ ਨੇੜੇ ਆ ਗਈਆਂ ਹਨ ਪਰ ਕਾਂਗਰਸ ਅਤੇ ‘ਆਪ’ ਨੇ ਹਾਲੇ ਤੱਕ ਇੱਥੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਇਸ ਵਾਰ ਉਮੀਦਵਾਰ ਦਾ ਐਲਾਨ ਕਰਨ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਲੁਧਿਆਣਾ ਤੋਂ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਐੱਮਪੀ ਬਣੇ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋ ਕੇ ਇੱਥੋਂ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣਨ ਕਰਕੇ ਕਾਂਗਰਸ ਤਕੜੇ ਉਮੀਦਵਾਰ ਦੀ ਭਾਲ ਵਿੱਚ ਹੈ। ਦੂਜੇ ਪਾਸੇ ਚਰਚਾ ਹੈ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ‘ਆਪ’ ਦੀ ਨਜ਼ਰ ਕਾਂਗਰਸ ’ਤੇ ਟਿਕੀ ਹੋਈ ਹੈ ਕਿ ਉਹ ਕਿਸ ਉਮੀਦਵਾਰ ਨੂੰ ਇੱਥੋਂ ਮੈਦਾਨ ਵਿੱਚ ਉਤਾਰਦੀ ਹੈ। ਉਸ ਉਮੀਦਵਾਰ ਨੂੰ ਦੇਖ ਕੇ ਹੀ ‘ਆਪ’ ਆਪਣੇ ਪੱਤੇ ਖੋਲ੍ਹੇਗੀ। ਇੱਥੇ 1967 ਤੋਂ 2019 ਤੱਕ ਹੋਈਆਂ ਲੋਕ ਸਭਾ ਚੋਣਾਂ ਵਿੱਚੋਂ ਕਾਂਗਰਸ ਪਾਰਟੀ ਦੇ ਹਿੱਸੇ 8 ਜਿੱਤਾਂ, ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 5 ਜਦਕਿ 1989 ਵਾਲੀ ਲੋਕ ਸਭਾ ਸੀਟ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਉਮੀਦਵਾਰ ਰਾਜਿੰਦਰ ਕੌਰ ਬੁਲਾਰਾ ਦੇ ਹਿੱਸੇ ਆਈ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਐੱਮਪੀ ਬਣੇ ਸਨ। ਉਸ ਸਮੇਂ ਕਾਂਗਰਸ ਨੂੰ 37 ਫ਼ੀਸਦੀ ਤੋਂ ਵੱਧ, ਅਕਾਲੀ ਦਲ ਨੂੰ 28 ਫੀਸਦੀ ਤੋਂ ਵੱਧ, ਲੋਕ ਇਨਸਾਫ ਪਾਰਟੀ ਨੂੰ 29.7 ਫ਼ੀਸਦ ਵੋਟਾਂ ਮਿਲੀਆਂ ਸਨ ਜਦਕਿ ‘ਆਪ’ ਅਤੇ ਭਾਜਪਾ ਆਦਿ ਪਾਰਟੀਆਂ ਕਾਫੀ ਪਛੜ ਗਈਆਂ ਸਨ। ਇਸ ਵਾਰ ਸੂਬੇ ਵਿੱਚ ਸੱਤਾ ‘ਆਪ’ ਪਾਰਟੀ ਕੋਲ ਹੈ ਅਤੇ ਲੁਧਿਆਣਾ ਤੋਂ ਇਸ ਪਾਰਟੀ ਦੇ ਅੱਠ ਵਿਧਾਇਕ ਹਨ। ਇਸ ਕਰਕੇ ਇਸ ਵਾਰ ਇਹ ਸੀਟ ਜਿੱਤਣੀ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

Advertisement

Advertisement
Advertisement