ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਪਾਰਟੀ ਦਾ ਘੋਸ਼ਣਾ ਪੱਤਰ ਝੂਠ ਦਾ ਪੁਲੰਦਾ: ਨਾਇਬ ਸੈਣੀ

08:01 AM Sep 24, 2024 IST
ਮੰਡੋਖਰਾ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਸਤੰਬਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸ੍ਰੀ ਬਾਲਾ ਜੀ ਧਾਮ ਮੰਡਖਰਾ ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਮੰਡੋਖਰਾ ਸਾਹਿਬ ਪੁੱਜੇ। ਇੱਥੇ ਬਾਲਾ ਜਾ ਧਾਮ ਮੰਡੋਖਰਾ ਦੇ ਪੰਡਤ ਰਾਜੇਸ਼ ਸ਼ਰਮਾ ਤੇ ਗੁਰਦੁਆਰਾ ਮੰਡੋਖਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਤੋਂ ਅਸ਼ੀਰਵਾਦ ਲਿਆ। ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਪਣਾ ਘੋਸ਼ਣਾ ਪੱਤਰ ਝੂਠ ਦਾ ਪੁਲੰਦਾ ਤਿਆਰ ਕੀਤਾ ਹੋਇਆ ਹੈ ,ਜਿਸ ਦੇ ਸਹਾਰੇ ਉਸ ਨੇ ਚੋਣਾਂ ਜਿੱਤਣ ਦਾ ਝੂਠਾ ਭਰਮ ਆਪਣੇ ਮਨਾਂ ਵਿੱਚ ਪਾਲਿਆ ਹੋਇਆ ਹੈ ਪਰ ਸੂਬੇ ਦੇ ਲੋਕ ਭਲੀ ਭਾਂਤ ਉਨ੍ਹਾਂ ਦੇ ਝੂਠਾਂ ਤੋਂ ਵਾਕਿਫ ਹੋ ਚੁੱਕੇ ਹਨ। ਲੋਕ ਭਾਜਪਾ ਸਰਕਾਰ ਬਣਾ ਕੇ ਕਾਂਗਰਸ ਦਾ ਬਿਸਤਰਾ ਗੋਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਝੂਠੀਆਂ ਘੋਸ਼ਣਾਵਾਂ ਕਰ ਕੇ ਲੋਕਾਂ ਨੂੰ ਵਰਗਲਾਉਣ ਦਾ ਕੰਮ ਕਰਦੀ ਹੈ ਪਰ ਭਾਜਪਾ ਨੇ ਆਪਣੀਆਂ ਘੋਸ਼ਨਾਵਾਂ ਨੂੰ ਸੱਚ ਕਰ ਕੇ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ 56 ਦਿਨ ਦਾ ਕਾਰਜਕਾਲ ਕਾਂਗਰਸ ਸਰਕਾਰ ਦੇ 10 ਸਾਲਾਂ ’ਤੇ ਭਾਰੂ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਨਾਇਬ ਪਟਾਕ ਮਾਜਰਾ, ਦੀਪ ਸੈਣੀ, ਵਿਕਾਸ ਸ਼ਰਮਾ, ਸੁਰਿੰਦਰ ਸੈਣੀ, ਡਿੰਪਲ ਸੈਣੀ ਰਿੰਕੂ ਕਸ਼ਯਪ, ਕੌਸ਼ਲ ਸੈਣੀ, ਭੀਮ ਬੇਰਥਲਾ, ਗੁਰਮੀਤ ਸਿੰਘ, ਸੁਰੇਸ਼ ਹਮੀਦ ਪੁਰ, ਜੋਨੀ ਰਾਮ ਸ਼ਰਨ ਮਾਜਰਾ ਮੌਜੂਦ ਸਨ।

Advertisement

Advertisement