ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਨੇ ਈਵੀਐੱਮ ਨੂੰ ਕਦੇ ਵੀ ਰੱਦ ਨਹੀਂ ਕੀਤਾ: ਚਿਦੰਬਰਮ

07:58 AM Jun 08, 2024 IST

ਚੇਨੱਈ, 7 ਜੂਨ
ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਚੋਣਾਂ ਕਰਵਾਏ ਜਾਣ ਨੂੰ ਰੱਦ ਨਹੀਂ ਕਰਦੀ ਸਗੋਂ ਵੀਵੀਪੈਟ ਵਿੱਚ ਸੁਧਾਰ ਦੇ ਪੱਖ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਈਵੀਐੱਮਜ਼ ਸਿਰ ਦੋਸ਼ ਨਹੀਂ ਮੜ੍ਹਿਆ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਚਿਦੰਬਰਮ ਨੇ ਕਿਹਾ, ‘‘ਕਾਂਗਰਸ ਪਾਰਟੀ ਦੇ ‘2024 ਲੋਕ ਸਭਾ ਚੋਣਾਂ ਦੇ ਮੈਨੀਫੈਸਟੋ’ ਵਿੱਚ ਅਸੀਂ ਈਵੀਐੱਮਜ਼ ਨੂੰ ਰੱਦ ਨਹੀਂ ਕੀਤਾ।’’ ਵਿਰੋਧੀ ਗੱਠਜੋੜ ਦੀ ਈਵੀਐੱਮਜ਼ ’ਤੇ ਚੁੱਪ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਟਿੱਪਣੀ ਸਬੰਧੀ ਪੁੱਛਣ ’ਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਚਿਦੰਬਰਮ ਨੇ ਪੱਤਰਕਾਰਾਂ ਨੂੰ ਕਿਹਾ, ‘‘ਕ੍ਰਿਪਾ ਕਰ ਕੇ ਮੈਨੀਫੈਸਟੋ ਪੜ੍ਹੋ, ਅਸੀਂ ਜੋ ਕਹਿੰਦੇ ਹਾਂ ਉਹ ਇਹ ਹੈ ਕਿ ਵੀਵੀਪੈਟ ਪਰਚੀ ਸਾਡੇ ਪੜ੍ਹਨ ਲਈ ਲਗਪਗ 4-5 ਸੈਕਿੰਡ ਹੀ ਦਿਖਾਈ ਦਿੰਦੀ ਹੈ ਅਤੇ ਫਿਰ ਪਰਚੀ ਬਾਕਸ ਅੰਦਰ ਚਲੀ ਜਾਂਦੀ ਹੈ। ਅਸੀਂ ਮੈਨੀਫੈਸਟੋ ਵਿੱਚ ਜੋ ਕਿਹਾ ਹੈ, ਉਹ ਇਹ ਹੈ ਕਿ ਇੱਕ ਹੋਰ ਸੁਧਾਰ ਹੋਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ, ‘‘ਪਰਚੀ ਆਟੋਮੈਟਿਕ ਵੀਵੀਪੈਟ ਬਾਕਸ ਅੰਦਰ ਡਿੱਗਣ ਦੀ ਬਜਾਏ, ਵੋਟਰ ਨੂੰ ਇਸ ਨੂੰ ਹਾਸਲ ਕਰਨ, ਦੇਖਣ ਤੇ ਫਿਰ ਬਕਸੇ ਵਿੱਚ ਜਮ੍ਹਾਂ ਕਰਾਉਣ ਦੀ ਸਹੂਲਤ ਮਿਲੇ। ਇਸ ਸੁਧਾਰ ਨਾਲ, ਈਵੀਐੱਮ-ਵੀਵੀਪੈਟ ਪ੍ਰਣਾਲੀ ਸਬੰਧੀ ਕਿਸੇ ਨੂੰ ਕੋਈ ਵੀ ਸ਼ੱਕ ਨਹੀਂ ਰਹੇਗਾ।’’ -ਪੀਟੀਆਈ

Advertisement

Advertisement