For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦਾ ਮੈਨੀਫੈਸਟੋ ਭਾਜਪਾ ਦੌਰਾਨ ਹੋਈ ਤਬਾਹੀ ਦੀ ਕਰੇਗਾ ਭਰਪਾਈ: ਬਲਬੀਰ ਸਿੱਧੂ

10:10 AM Apr 08, 2024 IST
ਕਾਂਗਰਸ ਦਾ ਮੈਨੀਫੈਸਟੋ ਭਾਜਪਾ ਦੌਰਾਨ ਹੋਈ ਤਬਾਹੀ ਦੀ ਕਰੇਗਾ ਭਰਪਾਈ  ਬਲਬੀਰ ਸਿੱਧੂ
Advertisement

ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 7 ਅਪਰੈਲ
ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਹੈ, ਕਿ ਕਾਂਗਰਸ ਦੇ ਲੋਕ ਸਭਾ ਚੋਣ ਮੈਨੀਫੈਸਟੋ ਦੇ ਲਾਗੂ ਹੋਣ ਨਾਲ ‘ਕੇਂਦਰ ਵਿੱਚ ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਸੰਵਿਧਾਨਕ ਸੰਸਥਾਵਾਂ, ਜਮਹੂਰੀਅਤ ਅਤੇ ਮੁਲਕ ਦੀ ਭਾਈਚਾਰਕ ਸਾਂਝ ਦੀ ਹੋਈ ਤਬਾਹੀ ਦੀ ਭਰਪਾਈ ਹੋਵੇਗੀ।’ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਮੈਨੀਫੈਸਟੋ ਲੋਕ ਸਭਾ ਚੋਣਾਂ 2024 ਵਿੱਚ ਯੁੱਗ ਪਲਟਾਊ ਸਾਬਤ ਹੋਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਇਹ ਮੈਨੀਫੈਸਟੋ ਸਮਾਜਿਕ ਨਿਆਂ, ਸੂਬਿਆਂ ਦੇ ਅਧਿਕਾਰਾਂ ਅਤੇ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ ਭਲਾਈ ’ਤੇ ਕੇਂਦਰਿਤ ਹੈ।

Advertisement

Advertisement
Author Image

Advertisement
Advertisement
×