For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਝੂਠੇ ਵਾਅਦੇ ਕਰਨ ਵਾਲੀ ਅਤੇ ਭਾਜਪਾ ਨਤੀਜੇ ਦੇਣ ਵਾਲੀ ਪਾਰਟੀ: ਮੋਦੀ

06:47 AM Oct 02, 2024 IST
ਕਾਂਗਰਸ ਝੂਠੇ ਵਾਅਦੇ ਕਰਨ ਵਾਲੀ ਅਤੇ ਭਾਜਪਾ ਨਤੀਜੇ ਦੇਣ ਵਾਲੀ ਪਾਰਟੀ  ਮੋਦੀ
ਪਲਵਲ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

* ਰਾਖਵੇਂਕਰਨ ਸਣੇ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀ ’ਤੇ ਵਰ੍ਹੇ ਪ੍ਰਧਾਨ ਮੰਤਰੀ

Advertisement

ਪਲਵਲ (ਹਰਿਆਣਾ), 1 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਪਾਰਟੀ ਦੀ ਸਿਆਸਤ ਝੂਠੇ ਵਾਅਦਿਆਂ ਤੱਕ ਸੀਮਿਤ ਹੈ ਜਦਕਿ ਭਾਜਪਾ ਸਖ਼ਤ ਮਿਹਨਤ ਕਰ ਕੇ ਨਤੀਜੇ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਦੌਰਾਨ ਮੋਦੀ ਨੇ ਰਾਖਵੇਂਕਰਨ ਸਣੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਸੂਬੇ ਵਿੱਚ ਭਾਜਪਾ ਨੂੰ ਮੁੜ ਤੋਂ ਸੱਤਾ ਵਿੱਚ ਲਿਆਉਣ ਲਈ 5 ਅਕਤੂਬਰ ਨੂੰ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

Advertisement

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਲਵਲ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ। -ਫੋਟੋ: ਪੀਟੀਆਈ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੱਥੇ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ, ਸ਼ਹਿਰ ਵਿੱਚ ਭਾਜਪਾ ਦੀ ਲਹਿਰ ਹੈ। ਇਸ ਦੌਰਾਨ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉਲਝਾ ਕੇ ਰੱਖਣ ਲਈ ਕਾਂਗਰਸ ਹਰੇਕ ਮੁੱਦੇ ਨੂੰ ਮਹੱਤਵਪੂਰਨ ਦੱਸਦੀ ਹੈ, ਕਿਉਂਕਿ ਉਹ ਉਲਝਾਉਣ ਵਿੱਚ ਮਾਹਿਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗਰੀਬਾਂ ਦੇ ਹੱਕਾਂ ਨੂੰ ਲੁੱਟਿਆ ਹੈ ਉਹੀ ਗਰੀਬੀ ਹਟਾਓ ਦਾ ਨਾਅਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਤੇ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਆਪਣੀ ਸਾਰੀ ਤਾਕਤ ਆਪਣੇ ਧੀਆਂ, ਪੁੱਤਾਂ ਤੇ ਪਰਿਵਾਰਾਂ ਨੂੰ ਸਥਾਪਤ ਕਰਨ ਵਿੱਚ ਲਗਾ ਦਿੰਦੀ ਹੈ। ਸੋਸ਼ਲ ਮੀਡੀਆ ਪੋਸਟਾਂ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਉਹ ਜੰਮੂ ਕਸ਼ਮੀਰ ਵਿੱਚ ਧਾਰਾ 370 ਵਾਪਸ ਲੈ ਕੇ ਆਉਣਗੇ ਪਰ ਉਹ ਕਦੇ ਇਹ ਨਹੀਂ ਕਹਿੰਦੇ ਕਿ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਅਜਿਹਾ ਏਜੰਡਾ ਜਿਸ ਨੂੰ ਪਾਕਿਸਤਾਨ ਪਸੰਦ ਕਰਦਾ ਹੈ, ਕੀ ਹਰਿਆਣਾ ਵਾਸੀ ਵੀ ਉਸ ਨੂੰ ਪਸੰਦ ਕਰਨਗੇ। -ਪੀਟੀਆਈ

ਕਾਂਗਰਸ ਨਾਲ ਸਭ ਤੋਂ ਵੱਧ ਨਾਰਾਜ਼ਗੀ ਦਲਿਤਾਂ ਦੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੀ ਹਰਿਆਣਾ ਇਕਾਈ ਵਿੱਚ ਕਲੇਸ਼ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨਾਲ ਸਭ ਤੋਂ ਵੱਧ ਨਾਰਾਜ਼ਗੀ ਸੂਬੇ ਦੇ ਦਲਿਤਾਂ, ਪੱਛੜਿਆਂ ਤੇ ਸਹੂਲਤਾਂ ਤੋਂ ਵਾਂਝੇ ਸਮਾਜ ਦੀ ਹੈ ਅਤੇ ਉਹ ‘ਪਿਓ-ਪੁੱਤ’ (ਹੁੱਡਾ ਪਰਿਵਾਰ) ਦੀ ਸਿਆਸਤ ਨੂੰ ਚਮਕਾਉਣ ਲਈ ਮੋਹਰਾ ਨਹੀਂ ਬਣਨਗੇ। ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਦੀਆਂ ਨਸਾਂ ਵਿੱਚ ਭ੍ਰਿਸ਼ਟਾਚਾਰ ਦੌੜਦਾ ਹੈ ਅਤੇ ਇਹ ਦਲਾਲਾਂ ਤੇ ਜਵਾਈਆਂ ਦੀ ਪਾਰਟੀ ਬਣ ਗਈ ਹੈ।

Advertisement
Author Image

joginder kumar

View all posts

Advertisement