For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਧਰਮਸੋਤ ਨੂੰ ਕੋ-ਚੇਅਰਮੈਨ ਬਣਾਇਆ

06:47 AM Sep 04, 2024 IST
ਕਾਂਗਰਸ ਨੇ ਧਰਮਸੋਤ ਨੂੰ ਕੋ ਚੇਅਰਮੈਨ ਬਣਾਇਆ
Advertisement

ਪੱਤਰ ਪ੍ਰੇਰਕ
ਅਮਲੋਹ, 3 ਸਤੰਬਰ
ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੇਣੂ ਗੋਪਾਲ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸਨੀ ਕਮੇਟੀ ਦਾ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਸ੍ਰੀ ਧਰਮਸੋਤ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਵਿੱਚ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਹ ਪੰਜ ਵਾਰ ਵਿਧਾਇਕ, ਦੋ ਵਾਰ ਮੰਤਰੀ ਅਤੇ ਇਕ ਵਾਰ ਸੰਸਦੀ ਸਕੱਤਰ ਵੀ ਰਹੇ ਹਨ। ਪਾਰਟੀ ਆਗੂਆਂ, ਵਰਕਰਾਂ ਅਤੇ ਬਲਾਕ ਪ੍ਰਧਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Advertisement

Advertisement
Advertisement
Author Image

Advertisement