For the best experience, open
https://m.punjabitribuneonline.com
on your mobile browser.
Advertisement

ਅੰਦਰੂਨੀ ਕਮੀਆਂ ਕਾਰਨ ਕਾਂਗਰਸ ਕੁਝ ਸੀਟਾਂ ’ਤੇ ਹਾਰੀ: ਵੜਿੰਗ

07:17 AM Jun 06, 2024 IST
ਅੰਦਰੂਨੀ ਕਮੀਆਂ ਕਾਰਨ ਕਾਂਗਰਸ ਕੁਝ ਸੀਟਾਂ ’ਤੇ ਹਾਰੀ  ਵੜਿੰਗ
Advertisement

ਪੱਤਰ ਪ੍ਰੇਰਕ
ਪਟਿਆਲਾ, 5 ਜੂਨ
ਕਾਂਗਰਸ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੂੰ ਅੰਦਰੂਨੀ ਕਮੀਆਂ ਕਾਰਨ ਪੰਜਾਬ ’ਚ ਕੁਝ ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੇਸ਼ੱਕ ਸੰਗਠਨ ਦੀ ਕਾਰਗੁਜ਼ਾਰੀ ਵਧੀਆ ਰਹੀ, ਪਰ ਕੁਝ ਕਾਰਨਾਂ ਕਰਕੇ ਕਾਂਗਰਸ ਕੁਝ ਸੀਟਾਂ ’ਤੇ ਪਛੜੀ ਹੈ। ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਹਾਰੇ ਵਿਜੈ ਇੰਦਰ ਸਿੰਗਲਾ ਨੂੰ ਹੌਸਲਾ ਦੇਣ ਲਈ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਗਲਾ ਟੀਚਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਉਨ੍ਹਾਂ ਇਹ ਵੀ ਆਖਿਆ ਕਿ ਰਵਨੀਤ ਬਿੱਟੂ ਭਰਾਵਾਂ ਵਰਗਾ ਸੀ। ਉਸ ਨੇ ਚੌਥੀ ਵਾਰ ਐੱਮਪੀ ਬਣ ਜਾਣਾ ਸੀ, ਪਰ ਨਰਿੰਦਰ ਮੋਦੀ ਦੀ ਝੂਠੀ ਸ਼ੋਸ਼ੇਬਾਜ਼ੀ ਅੱਗੇ ਉਸ ਦੀ ਅਕਲ ਧੋਖਾ ਖਾ ਗਈ। ਹੁਣ ਕਾਂਗਰਸ ਵਿੱਚ ਨਵੇਂ ਨੌਜਵਾਨ ਚਿਹਰਿਆਂ ਨੂੰ ਥਾਂ ਦਿੱਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×