ਕਾਂਗਰਸੀ ਆਗੂ ਦੇ ਪੁੱਤਰ ਦੀ ਇਟਲੀ ’ਚ ਮੌਤ
08:49 AM Dec 03, 2024 IST
Advertisement
ਭਗਵਾਨ ਦਾਸ ਸੰਦਲ
ਦਸੂਹਾ, 2 ਦਸੰਬਰ
ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਗੋਪਾਲ ਸਿੰਘ ਪਾਲ ਦੇ ਪੁੱਤਰ ਹਰਜੀਤ ਸਿੰਘ ਉਰਫ ਪਾਡਾ (49) ਦੀ ਇਟਲੀ ਦੇ ਜਨੇਵਾ ਸ਼ਹਿਰ ’ਚ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਗੋਪਾਲ ਸਿੰਘ ਪਾਲ ਨੇ ਦੱਸਿਆ ਕਿ ਉਸ ਦਾ ਪੁੱਤਰ 19 ਸਾਲ ਤੋਂ ਇਟਲੀ ’ਚ ਰਹਿ ਰਿਹਾ ਸੀ ਤੇ ਜਨੇਵਾ ਸ਼ਹਿਰ ਦੇ ਇਕ ਰੈਸਟੋਰੈਂਟ ’ਚ ਕੰਮ ਕਰ ਰਿਹਾ ਸੀ। ਕਰੀਬ ਢਾਈ ਸਾਲ ਪਹਿਲਾਂ ਜਦੋ ਹਰਜੀਤ ਸਿੰਘ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਕੁਝ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਸਿਰ ’ਤੇ ਡੂੰਘੀ ਸੱਟ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਦੋਂ ਤੋਂ ਹੀ ਜਨੇਵਾ ਸ਼ਹਿਰ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Advertisement
Advertisement
Advertisement