ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸ ਵੱਲੋਂ ‘ਦੇਸ਼ ਲਈ ਦਾਨ’ ਮੁਹਿੰਮ ਦੀ ਸ਼ੁਰੂਆਤ

09:54 PM Dec 18, 2023 IST
New Delhi: Congress President Mallikarjun Kharge with party leaders KC Venugopal, Arvinder Singh Lovely and others during the launch of 'Donate for Desh' crowdfunding campaign, in New Delhi, Monday, Dec. 18, 2023. (PTI Photo/Shahbaz Khan)(PTI12_18_2023_000012B)

ਨਵੀਂ ਦਿੱਲੀ, 18 ਦਸੰਬਰ

Advertisement

ਕਾਂਗਰਸ ਨੇ ਅਗਾਮੀ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੋਮਵਾਰ ਨੂੰ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਡੋਨੇਟ ਫਾਰ ਦੇਸ਼’ ਨਾਂ ਦੀ ਮੁਹਿੰਮ ਸ਼ੁਰੂ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਥੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਖੜਗੇ ਨੇ ਕਿਹਾ ਕਿ ‘ਦੇਸ਼ ਲਈ ਦਾਨ’ ਮੁਹਿੰਮ ਰਾਹੀਂ ਕਾਂਗਰਸ ਆਮ ਲੋਕਾਂ ਦੀ ਮਦਦ ਲਈ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਮੇਸ਼ਾ ਹੀ ਆਮ ਲੋਕਾਂ ਦੀ ਮਦਦ ਮਿਲਦੀ ਰਹੀ ਹੈ। ਮਹਾਤਮਾ ਗਾਂਧੀ ਨੇ ਦੇਸ਼ਵਾਸੀਆਂ ਦੀ ਮਦਦ ਲੈ ਕੇ ਦੇਸ਼ ਨੂੰ ਆਜ਼ਾਦੀ ਦਿਵਾਈ। ਇਹ ਪ੍ਰੋਗਰਾਮ ਪੂਰੇ ਦੇਸ਼ ’ਚ ਇਕ ਮੁਹਿੰਮ ਬਣ ਰਿਹਾ ਹੈ ਜਿਸ ’ਚ ਲੋਕ ਅੱਗੇ ਆ ਕੇ ਦੇਸ਼ ਲਈ ਦਾਨ ਕਰ ਰਹੇ ਹਨ। ਖੜਗੇ ਨੇ ਕਿਹਾ, ‘‘ਜੇ ਸਿਰਫ਼ ਅਮੀਰਾਂ ’ਤੇ ਭਰੋਸਾ ਕਰਕੇ ਕੰਮ ਕਰਾਂਗੇ ਤਾਂ ਅੱਗੇ ਉਨ੍ਹਾਂ ਦੇ ਪ੍ਰੋਗਰਾਮ ਅਤੇ ਨੀਤੀਆਂ ਨੂੰ ਮੰਨਣਾ ਪੈਂਦਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ ਜੋ ਗਰੀਬਾਂ ਨਾਲ ਹੈ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਇਸ ਮੁਹਿੰਮ ਰਾਹੀਂ ਲੋਕਾਂ ਤੋਂ 138 ਰੁਪਏ, 1380 ਰੁਪਏ, 13800 ਰੁਪਏ ਜਾਂ ਫਿਰ ਇਸ ਤੋਂ ਦਸ ਗੁਣਾ ਵਧ ਰਾਸ਼ੀ ਚੰਦੇ ਦੇ ਰੂਪ ’ਚ ਦੇਣ ਦੀ ਅਪੀਲ ਕਰਦੀ ਹੈ। ਖੜਗੇ ਨੇ ਇਸ ਮੌਕੇ ਆਪਣੀ ਤਨਖ਼ਾਹ ’ਚੋਂ ਮੁਹਿੰਮ ਲਈ 1,38,000 ਰੁਪਏ ਦਾਨ ਦਿੱਤੇ। -ਪੀਟੀਆਈ

Advertisement
Advertisement