For the best experience, open
https://m.punjabitribuneonline.com
on your mobile browser.
Advertisement

ਰਿਟਰਨਾਂ ਨਾਲ ਸਬੰਧਤ ਕੇਸਾਂ ਨਾਲ ਜੂਝ ਰਹੀ ਹੈ ਕਾਂਗਰਸ

07:21 AM Mar 22, 2024 IST
ਰਿਟਰਨਾਂ ਨਾਲ ਸਬੰਧਤ ਕੇਸਾਂ ਨਾਲ ਜੂਝ ਰਹੀ ਹੈ ਕਾਂਗਰਸ
Advertisement

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 21 ਮਾਰਚ
ਕਾਂਗਰਸ ਆਮਦਨ ਅਧਿਕਾਰੀਆਂ ਨਾਲ ਦੋ ਵੱਖਰੇ ਵੱਖਰੇ ਕੇਸਾਂ ਨਾਲ ਜੂਝ ਰਹੀ ਹੈ। ਜਦਕਿ ਵੱਡਾ ਮਾਮਲਾ ਇਹ ਹੈ ਕਿ ਕਾਂਗਰਸ ਨੇ 2018-19 ਮੁਲਾਂਕਣ ਸਾਲ ਲਈ ਆਪਣੀ ਆਮਦਨ ਕਰ ਰਿਟਰਨ ਜਮ੍ਹਾਂ ਕਰਦੇ ਸਮੇਂ ਨਿਯਮਾਂ ਦਾ ਪਾਲਣ ਨਹੀਂ ਕੀਤਾ। ਆਈਟੀ ਵਿਭਾਗ ਨੇ ਸੱਤ ਵਿੱਤੀ ਸਾਲਾਂ ਲਈ ਕਾਂਗਰਸ ਦੇ ਟੈਕਸ ਮੁਲਾਂਕਣ ਨੂੰ ਮੁੜ ਤੋਂ ਖੋਲ੍ਹਣ ਦਾ ਹੁਕਮ ਦਿੱਤਾ ਹੈ। ਇਸ ਵਿੱਚ 1994-95 ਦੇ ਮੁਲਾਂਕਣ ਸਾਲ ਦਾ ਵੀ ਆਈਟੀ ਨੋਟਿਸ ਹੈ ਜਦੋਂ ਸੀਤਾਰਾਮ ਕੇਸਰੀ ਪਾਰਟੀ ਦੇ ਖਜ਼ਾਨਚੀ ਸਨ।
ਅਜਿਹੇ ਮਾਮਲੇ ਜਿੱਥੇ ਪਾਰਟੀ ਅਤੇ ਉਸ ਦੇ ਸੰਗਠਨਾਂ ਦੇ ਬੈਂਕ ਖਾਤੇ ਆਈਟੀ ਵਿਭਾਗ ਵੱਲੋਂ ਫਰੀਜ਼ ਕਰ ਦਿੱਤੇ ਗਏ ਹਨ, ਵਿੱਚ ਅਜਿਹਾ ਲਗਦਾ ਹੈ ਕਿ ਉਸ ਸਮੇਂ ਵਿੱਤ ਐਕਟ ’ਚ ਤਬਦੀਲੀ ਕੀਤੀ ਗਈ ਜੋ ਮੁਲਾਂਕਣ ਸਾਲ 2018-19 ਦੇ ਤਕਰੀਬਨ ਉਸੇ ਸਮੇਂ ਬਣਾਇਆ ਗਿਆ ਸੀ। ਵਿੱਤ ਐਕਟ, 2017 ਦੀ ਧਾਰਾ 13ਏ ਦੀ ਤੀਜੀ ਮੱਦ ਅਨੁਸਾਰ ਸਿਆਸੀ ਪਾਰਟੀਆਂ ਨੂੰ ਛੋਟ ਦਾ ਦਾਅਵਾ ਕਰਨ ਲਈ ਧਾਰਾ 139 ਤਹਿਤ ਨਿਰਧਾਰਤ ਤਾਰੀਕ ਤੱਕ ਆਪਣੀ ਆਮਦਨ ਕਰ ਰਿਟਰਨ ਦਾਖਲ ਕਰਨਾ ਲਾਜ਼ਮੀ ਹੈ। ਵਿੱਤ ਐਕਟ ’ਚ 2017 ਵਿੱਚ ਕੀਤੀ ਗਈ ਤਬਦੀਲੀ ਕਾਰਨ ਆਈਟੀ ਵਿਭਾਗ ਵੱਲੋਂ 105 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਆਈਟੀ ਵਿਭਾਗ ਦਾ ਦਾਅਵਾ ਹੈ ਕਿ ਕਾਂਗਰਸ ਨੇ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਸਵੀਕਾਰ ਕਰਕੇ ਧਾਰਾ 13ਏ ਦੀ ਪਹਿਲੀ ਮੱਦ ਦੀ ਵੀ ਉਲੰਘਣਾ ਕੀਤੀ ਹੈ। ਆਈਟੀ ਟ੍ਰਿਬਿਊਨਲ ਨੇ ਕਿਹਾ ਕਿ ਕਾਂਗਰਸ ਵੱਲੋਂ ‘ਆਪਣੀ ਇੱਛਾ ਨਾਲ ਕੀਤੀ ਗਈ ਮਦਦ’ ਅਤੇ ‘ਦਾਨ’ ਵਿਚਾਲੇ ਕੀਤੇ ਗਏ ਫਰਕ ਦੀ ਹਮਾਇਤ ਕਰਨ ਵਾਲਾ ਕੋਈ ਸਬੂਤ ਨਹੀਂ ਹੈ। ਦੂਜੇ ਪਾਸੇ ਕਾਂਗਰਸ ਦਾ ਦਾਅਵਾ ਹੈ ਕਿ ਉਨ੍ਹਾਂ ਸਾਲ 2018-19 ਦੀ ਰਿਟਰਨ ਆਈਟੀ ਐਕਟ ਦੇ ਸੈਕਸ਼ਨ 139 (4) ਤਹਿਤ ਮਿਲੇ ਸਮੇਂ ਅੰਦਰ ਹੀ ਭਰੀ ਸੀ।

Advertisement

ਆਪਣੀ ਹਾਰ ਨੂੰ ਦੇਖਦਿਆਂ ਬਹਾਨੇ ਬਣਾ ਰਹੀ ਹੈ ਕਾਂਗਰਸ: ਪ੍ਰਸਾਦ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਬੈਂਕ ਖਾਤਿਆਂ ਨੂੰ ਲੈ ਕੇ ਆਮਦਨ ਕਰ ਵਿਭਾਗ ਦੀ ਕਾਰਵਾਈ ਨੂੰ ਕਾਂਗਰਸ ਵੱਲੋਂ ‘ਲੋਕਤੰਤਰ ਨੂੰ ਫਰੀਜ਼’ ਕਰ ਦੇਣਾ ਕਹਿਣਾ ਦੇਸ਼ ਦੀ ਬੇਇੱਜ਼ਤੀ ਹੈ। ਪਾਰਟੀ ਨੇ ਨਾਲ ਹੀ ਦਾਅਵਾ ਕੀਤਾ ਕਿ ਇਸ ਮਸਲੇ ’ਤੇ ਹਮਲੇ ਕਰ ਕੇ ਵਿਰੋਧੀ ਧਿਰ ਅਗਾਮੀ ਲੋਕ ਸਭਾ ਚੋਣਾਂ ’ਚ ਆਪਣੀ ਹਾਰ ਨੂੰ ਦੇਖਦਿਆਂ ਨਿਰਾਸ਼ ਹੋ ਕੇ ਬਣਾ ਰਹੀ ਹੈ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਅਤੇ ਸੋਨੀਆ ਗਾਂਧੀ ਨੂੰ ਵੀ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਆਪਣੀਆਂ ਟਿੱਪਣੀਆਂ ਨਾਲ ਦੇਸ਼ ਨੂੰ ਦੁਨੀਆ ਭਰ ’ਚ ਬਦਨਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×