For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਗਰੀਬਾਂ ਨੂੰ ਨਜ਼ਰਅੰਦਾਜ਼ ਕੀਤਾ: ਮੋਦੀ

07:28 AM Apr 09, 2024 IST
ਕਾਂਗਰਸ ਨੇ ਗਰੀਬਾਂ ਨੂੰ ਨਜ਼ਰਅੰਦਾਜ਼ ਕੀਤਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਰਾਏਪੁਰ/ਜਗਦਲਪੁਰ, 8 ਅਪਰੈਲ
ਵਿਰੋਧੀ ਧਿਰ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਸ ਨੇ ਆਜ਼ਾਦੀ ਮਗਰੋਂ ਦਹਾਕਿਆਂ ਤੱਕ ਗਰੀਬਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕਦੇ ਵੀ ਉਨ੍ਹਾਂ ਦਾ ਦਰਦ ਨਹੀਂ ਸਮਝਿਆ। ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਭ੍ਰਿਸ਼ਟਾਚਾਰ ਦੇਸ਼ ਦੀ ਪਛਾਣ ਬਣ ਗਈ ਸੀ ਪਰ ਉਨ੍ਹਾਂ ਕਾਂਗਰਸ ਦੇ ਲੁੱਟ ਦੇ ਲਾਇਸੈਂਸ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ‘ਭ੍ਰਿਸ਼ਟਾਚਾਰ ਹਟਾਉਣ’ ਜਦਕਿ ਕਾਂਗਰਸ ‘ਭ੍ਰਿਸ਼ਟਾਚਾਰੀ ਬਚਾਓ’ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਰੈਲੀਆਂ ਕਰ ਰਹੇ ਹਨ ਪਰ ਉਹ ਇਹ ਸਮਝ ਲੈਣ ਕਿ ਗਲਤ ਕੰਮ ਕਰਨ ਵਾਲੇ ਜੇਲ੍ਹ ਜਾਣਗੇ। ‘ਇਹ ਮੋਦੀ ਦੀ ਗਾਰੰਟੀ ਹੈ।’ ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਛੋਟੇ ਅਮਬਾਲ ਪਿੰਡ ’ਚ ਭਾਜਪਾ ਦੀ ‘ਵਿਜੈ ਸੰਕਲਪ ਸ਼ੰਖਨਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ’ਚ ਮੁਸਲਿਮ ਲੀਗ ਦੀ ਛਾਪ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ,‘‘ਲੋਕ ਆਖਦੇ ਸਨ ਕਿ ਕੋਵਿਡ-19 ਮਹਾਮਾਰੀ ਦੌਰਾਨ ਗਰੀਬਾਂ ਦਾ ਕੀ ਬਣੇਗਾ ਪਰ ਮੈਂ ਆਖਿਆ ਕਿ ਮੈਂ ਉਨ੍ਹਾਂ ਨੂੰ ਮੁਫ਼ਤ ਵੈਕਸੀਨ ਤੇ ਰਾਸ਼ਨ ਦੇਵਾਂਗਾ। ਮੇਰੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉਪਰ ਉੱਠ ਗਏ ਹਨ।’’ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਗਰੀਬਾਂ ਦਾ ਹੱਕ ਮਾਰ ਦਿੰਦਾ ਹੈ। 2014 ਤੋਂ ਪਹਿਲਾਂ ਕਈ ਲੱਖ ਕਰੋੜ ਰੁਪਏ ਦੇ ਘੁਟਾਲੇ ਹੋਏ ਸਨ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਮੰਨਿਆ ਸੀ ਕਿ ਵਿਕਾਸ ਕਾਰਜਾਂ ਲਈ ਦਿੱਤੇ ਜਾਂਦੇ ਇਕ ਰੁਪਏ ’ਚੋਂ 15 ਪੈਸੇ ਹੀ ਲਾਭਪਾਤਰੀਆਂ ਤੱਕ ਪਹੁੰਚਦੇ ਹਨ। -ਪੀਟੀਆਈ

Advertisement

ਮਨੀਪੁਰ ਵਿੱਚ ਸਥਿਤੀ ’ਚ ਸੁਧਾਰ ਹੋਣ ਦਾ ਦਾਅਵਾ

ਗੁਹਾਟੀ/ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਉੱਤਰ-ਪੂਰਬ ਖੇਤਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਇੱਕ ਦਹਾਕੇ ਵਿੱਚ ਅਜਿਹੇ ਖੇਤਰ ਵਿੱਚ ਬਦਲ ਦਿੱਤਾ ਹੈ ਜਿੱਥੇ ਵਿਕਾਸ ਅਤੇ ਸ਼ਾਂਤੀ ਇਸ ਨੂੰ ਖੁਸ਼ਹਾਲੀ ਵੱਲ ਲਿਜਾ ਰਹੇ ਹਨ। ‘ਦਿ ਅਸਾਮ ਟ੍ਰਿਬਿਊਨ’ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਮੇਂ ਸਿਰ ਦਖਲ ਅਤੇ ਮਨੀਪੁਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਮਨੀਪੁਰ ਵਿੱਚ ਸਥਿਤੀ ’ਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਗਾ ਗਰੁੱਪਾਂ ਨਾਲ ਜਲਦੀ ਸ਼ਾਂਤੀ ਵਾਰਤਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×