ਕਾਂਗਰਸ ਨੇ ਮੌਲੀ ਜੱਗਰਾਂ ’ਚ ਮੋਮਬੱਤੀ ਮਾਰਚ ਕੱਢਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਕਾਂਗਰਸ ਨੇ ਅੱਜ ਇੱਥੇ ਮੌਲੀ ਜੱਗਰਾਂ ਇਲਾਕੇ ਵਿੱਚ ਬੀਤੇ ਦਿਨ ਹੋਈ ਨੌਜਵਾਨ ਦੀ ਹੱਤਿਆ ਦੇ ਵਿਰੁੱਧ ਅੱਜ ਵਿਕਾਸ ਨਗਰ ਮੌਲੀ ਜੱਗਰਾਂ ਵਿੱਚ ਮੋਮਬੱਤੀ ਮਾਰਚ ਕੱਢਿਆ।
ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਮ੍ਰਿਤਕ ਸੌਰਵ ਭਾਰਦਵਾਜ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਲੱਕੀ ਨੇ ਕਿਹਾ ਕਿ ਮੌਲੀ ਜੱਗਰਾਂ ਸਣੇ ਸਾਰੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਸ਼ਹਿਰ ਵਿੱਚ ਚੋਰੀਆਂ, ਝਪਟਮਾਰੀਆਂ, ਨਸ਼ਿਆਂ ਦਾ ਕਾਰੋਬਾਰ ਵਧਦਾ ਜਾ ਰਹਾ ਹੈ। ਚੰਡੀਗੜ੍ਹ ਦੇ ਕਾਂਗਰਸੀਆਂ ਨੇ ਡੀਐੱਸਪੀ ਤੇ ਥਾਣਾ ਮੌਲੀ ਜੱਗਰਾਂ ਦੇ ਐੱਸਐੱਚਓ ਨਾਲ ਵੀ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਲਾਕੇ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਦੀ ਅਪੀਲ ਕੀਤੀ। ਪੁਲੀਸ ਅਧਿਕਾਰੀਆਂ ਨੇ ਵੀ ਕਾਂਗਰਸੀ ਆਗੂਆਂ ਨੂੰ ਗੈਰ ਸਮਾਜਿਕ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮੁਕੇਸ਼ ਰਾਏ, ਵਿਨੋਦ ਸ਼ਰਮਾ, ਦੀਪਾ ਦੂਬੇ, ਯਾਦਵਿੰਦਰ ਮਹਿਤਾ, ਧਰਮਵੀਰ, ਰਵੀ ਠਾਕੁਰ ਸਣੇ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।