ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੂੰ 40 ਸੀਟਾਂ ਲੈਣ ਲਈ ਕਰਨਾ ਪੈ ਰਿਹੈ ਸੰਘਰਸ਼: ਸ਼ਾਹ

07:18 AM May 24, 2024 IST
ਸਿਧਾਰਥਨਗਰ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਪੀਟੀਆਈ

ਸਿਧਾਰਥਨਗਰ/ਸੰਤ ਕਬੀਰ ਨਗਰ, 23 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੰਜ ਗੇੜਾਂ ਵਿੱਚ ਹੀ ‘‘ਭਾਜਪਾ 310 ਸੀਟਾਂ ਤੋਂ ਟੱਪ ਚੁੱਕੀ ਹੈ’’ ਅਤੇ ਇਸ ਸਮੇਂ ‘‘ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ।’’
ਦੋਮੋਰੀਆਗੰਜ ਤੋਂ ਭਾਜਪਾ ਉਮੀਦਵਾਰ ਜਗਦੰਬਿਕਾ ਪਾਲ ਦੇ ਹੱਕ ’ਚ ਸਿਧਾਰਥਨਗਰ ਵਿੱਚ ਰੈਲੀ ਦੌਰਾਨ ਸ਼ਾਹ ਨੇ ਆਖਿਆ, ‘‘ਪਹਿਲੇ ਪੰਜ ਪੜਾਵਾਂ ’ਚ ਇੰਡੀਆ ਗੱਠਜੋੜ ਦਾ ਸਫ਼ਾਇਆ ਹੋ ਚੁੱਕਾ ਹੈ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਇਸ ਵਾਰ ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲ ਰਹੀਆਂ ਅਤੇ ਅਖਿਲੇਸ਼ ਯਾਦਵ ਨੂੰ ਚਾਰ ਸੀਟਾਂ ਵੀ ਨਹੀਂ ਮਿਲਣਗੀਆਂ।’’ ਸੰਤ ਕਬੀਰ ਨਗਰ ’ਚ ਇੱਕ ਹੋਰ ਰੈਲੀ ਦੌਰਾਨ ਸ਼ਾਹ ਨੇ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਦਾ ਨਾਮ ਲੈ ਕੇ ਨਿਸ਼ਾਨੇ ਸੇਧੇ ਅਤੇ ਉਨ੍ਹਾਂ ’ਤੇ ਭਾਈ-ਭਤੀਜਾਵਾਦ ਦੇ ਦੋਸ਼ ਲਾਏ। ਉਨ੍ਹਾਂ ਕਿਹਾ, ‘‘ਲਾਲੂ ਪ੍ਰਸਾਦ ਯਾਦਵ, ਊਧਵ ਠਾਕਰੇ ਤੇ ਸਟਾਲਿਨ ਆਪੋ-ਆਪਣੇ ਪੁੱਤਰਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਜਦਕਿ ਸ਼ਰਦ ਪਵਾਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਮੁੱਖ ਮੰਤਰੀ ਬਣੇ ਅਤੇ ਮਮਤਾ ਬੈਨਰਜੀ ਆਪਣੇ ਭਤੀਜੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਸੋਨੀਆ ਗਾਂਧੀ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ।’’ ਭਾਜਪਾ ਆਗੂ ਨੇ ਕਿਹਾ ਕਿ ਜਿਹੜਾ ਆਪਣੇ ਪਰਿਵਾਰ ਲਈ ਕੰਮ ਕਰਦਾ ਹੈ, ਉਹ ਸੰਵਿਧਾਨ ਲਈ ਕੰਮ ਨਹੀਂ ਕਰੇਗਾ।’’
ਇਸੇ ਦੌਰਾਨ ਅੰਬੇਡਕਰ ਨਗਰ ’ਚ ਭਾਜਪਾ ਉਮੀਦਵਾਰ ਰਿਤੇਸ਼ ਪਾਂਡੇ ਦੇ ਹੱਕ ’ਚ ਚੋਣ ਰੈਲੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਆਪਣੇ ਵੋਟ ਬੈਂਕ ਦੇ ਡਰੋਂ ਰਾਮ ਮੰਦਰ ਜਾਣੋਂ ਨਾਂਹ ਕੀਤੀ ਸੀ। ਉਨ੍ਹਾਂ ਦਾ ਵੋਟ ਬੈਂਕ ਘੁਸਪੈਠੀਏ ਹਨ।
ਸ਼ਾਹ ਨੇ ਆਖਿਆ, ‘‘ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਰਾਮ ਮੰਦਰ ਦੇ ਸਮਾਗਮ ’ਚ ਸ਼ਾਮਲ ਨਹੀਂ ਹੋਏ ਕਿਉਂਕਿ ਉਹ ਆਪਣੇ ਵੋਟ ਬੈਂਕ ਤੋਂ ਡਰਦੇ ਹਨ। ਤੁਹਾਨੂੰ ਪਤਾ ਹੈ ਕਿ ਇਨ੍ਹਾਂ ਦਾ ਵੋਟ ਬੈਂਕ ਕੌਣ ਹੈੈ? ਘੁਸਪੈਠੀਏ ਉਨ੍ਹਾਂ ਦਾ ਵੋਟ ਬੈਂਕ ਹਨ। ਉਹ ਉਨ੍ਹਾਂ ਦੀਆਂ ਵੋਟਾਂ ਖੁੱਸਣ ਦੇ ਡਰੋਂ ਉੱਥੇ (ਅਯੁੱਧਿਆ) ਨਹੀਂ ਗਏ। ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਖ਼ਤਰੇ ’ਚ ਪਾਈ ਹੈ।’’ -ਪੀਟੀਆਈ

Advertisement

Advertisement
Advertisement