ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ਉੜੀਸਾ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਬਦਲੇ

05:08 PM May 05, 2024 IST

ਭੁਬਨੇਸ਼ਵਰ, 5 ਮਈ
ਕਾਂਗਰਸ ਨੇ ਅੱਜ ਉੜੀਸਾ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਬਦਲ ਦਿੱਤੇ ਅਤੇ ਪਾਰਟੀ ਨੇ ਨੀਲਗਿਰੀ ਵਿਧਾਨ ਸਭਾ ਸੀਟ ਤੋਂ ਅਕਸ਼ੈ ਆਚਾਰੀਆ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਬਾਰੀ ਵਿਧਾਨ ਸਭਾ ਹਲਕੇ ਤੋਂ ਆਰਤੀ ਦੇਵੀ ਦੀ ਜਗ੍ਹਾ ਸਾਬਕਾ ਮੰਤਰੀ ਤੇ ਚਾਰ ਵਾਰ ਦੇ ਵਿਧਾਇਕ ਦੇਬਾਸ਼ੀਸ਼ ਨਾਇਕ, ਕਾਂਗਰਸ ਦੇ ਤਰਜਮਾਨ ਸੁਦਰਸ਼ਨ ਦਾਸ ਨੂੰ ਦੇਬੀ ਪ੍ਰਸੰਨ ਚੰਦ ਦੀ ਜਗ੍ਹਾ ਜਲੇਸ਼ਵਰ ਤੋਂ ਮੈਦਾਨ ’ਚ ਉਤਾਰਿਆ ਹੈ। ਅਥਾਮਲਿਕ ਹਲਕੇ ਲਈ ਪਾਰਟੀ ਨੇ ਬਿਜਯਾਨੰਦ ਚੌਲੀਆ ਦੀ ਜਗ੍ਹਾ ਹਿਮਾਂਸ਼ੂ ਚੌਲੀਆ ਨੂੰ ਮੈਦਾਨ ’ਚ ਉਤਾਰਿਆ ਹੈ ਜਦਕਿ ਪੁਰੀ ਵਿਧਾਨ ਸਭਾ ਖੇਤਰ ਲਈ ਸੁਜੀਤ ਮਹਾਪਾਤਰਾ ਦੀ ਜਗ੍ਹਾ ਊਮਾ ਬੱਲਵ ਰਥ ਨੂੰ ਟਿਕਟ ਦਿੱਤੀ ਗਈ ਹੈ। ਸੁਦਰਸ਼ਨ ਸਾਹੂ ਅਥਾਗੜ੍ਹ ਵਿਧਾਨ ਸਭਾ ਹਲਕੇ ਲਈ ਕਾਂਗਰਸ ਦੇ ਨਵੇਂ ਉਮੀਦਵਾਰ ਹਨ। -ਪੀਟੀਆਈ

Advertisement

Advertisement
Advertisement