ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਮਾਰੀ ਸ਼ੈਲਜਾ ਨੂੰ ਸਿਰਸਾ ਤੋਂ ਉਮੀਦਵਾਰ ਐਲਾਨਣ ਮਗਰੋਂ ਕਾਂਗਰਸੀ ਖੁਸ਼

06:23 AM Apr 28, 2024 IST
ਸਿਰਸਾ ਵਿੱਚ ਲੱਡੂ ਵੰਡਦੇ ਹੋਏ ਕਾਂਗਰਸੀ ਵਰਕਰ।-ਫੋਟੋ: ਪ੍ਰਭੂ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 27 ਅਪਰੈਲ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਹਰਿਆਣਾ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਉੱਤਰਾਖੰਡ ਦੇ ਪਾਰਟੀ ਮਾਲਿਆਂ ਦੀ ਇੰਚਾਰਜ ਕੁਮਾਰੀ ਸ਼ੈਲਜਾ ਨੂੰ ਸਿਰਸਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਕਾਂਗਰਸੀ ਆਗੂ ਅਤੇ ਵਰਕਰ ਕਾਂਗਰਸ ਭਵਨ ’ਚ ਇਕੱਠੇ ਹੋਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਆਗੂਆਂ ਨੇ ਕਿਹਾ ਕਿ ਸਿਰਸਾ ਹਲਕੇ ਤੋਂ ਕਾਂਗਰਸ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਏਗੀ। ਇਸ ਮੌਕੇ ਹਰੀ ਓਮ ਕੌਸ਼ਿਕ, ਵੀਰਭਾਨ ਮਹਿਤਾ, ਨਵੀਨ ਕੇਡੀਆ, ਗੋਪੀਰਾਮ ਚੜੀਵਾਲ, ਪਵਨ ਬੈਣੀਵਾਲ, ਵਿਨੀਤ ਕੰਬੋਜ, ਸੰਤੋਸ਼ ਬੈਣੀਵਾਲ, ਸੰਦੀਪ ਨਹਿਰਾ, ਅਮੀਰ ਚਾਵਲਾ, ਰਾਜੇਸ਼ ਚਡੀਵਾਲ ਪੀਸੀਸੀ ਡੈਲੀਗੇਟ, ਨਿਰਮਲ ਸਿੰਘ ਮਾਲਦੀ, ਉਰਮਿਲਾ ਭਾਰਦਵਾਜ, ਕਰਮਜੀਤ ਕੌਰ, ਤੇਜਬਾਨ, ਰਤਨ, ਸ. ਗੈਦਰ, ਹਰਜਵੰਤ ਸਿੰਘ, ਗਜਾਨੰਦ ਸੋਨੀ, ਲਾਧੂਰਾਮ ਪੂਨੀਆ, ਕਰਨੈਲ ਸਿੰਘ, ਜੱਗਾ ਬਰਾੜ, ਛੋਟੂ ਸਹਾਰਨ, ਮਲਕੀਤ ਰੰਧਾਵਾ, ਪ੍ਰੋ. ਰਾਮਚੰਦਰ ਲਿੰਬਾ ਸਮੇਤ ਕਈ ਆਗੂ ਤੇ ਵਰਕਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਕੁਮਾਰੀ ਸ਼ੈਲਜਾ 90ਵਿਆਂ ’ਚ ਸਿਆਸਤ ’ਚ ਆਏ ਸਨ ਅਤੇ ਉਹ ਸਿਰਸਾ ਲੋਕ ਸਭਾ ਹਲਕੇ ਤੋਂ ਇਲਾਵਾ ਅੰਬਾਲਾ ਤੋਂ ਐੱਮਪੀ ਰਹਿ ਚੁੱਕੇ ਹਨ।

Advertisement

Advertisement
Advertisement