ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜ਼ਦੂਰਾਂ ਦਾ ਸਵੈਮਾਣ ਯਕੀਨੀ ਬਣਾਉਣਾ ਕਾਂਗਰਸ ਦੀ ਗਾਰੰਟੀ: ਖੜਗੇ

08:02 AM May 02, 2024 IST

ਨਵੀਂ ਦਿੱਲੀ, 1 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮਜ਼ਦੂਰ ਦਿਵਸ ਮੌਕੇ ਪਾਰਟੀ ਦੀਆਂ ‘ਪੰਜ ਗਾਰੰਟੀਆਂ’ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਦੀ ਪਾਰਟੀ ਵੋਟਾਂ ਮਗਰੋਂ ਚੁਣ ਕੇ ਸੱਤਾ ’ਚ ਆਉਂਦੀ ਹੈ ਤਾਂ ਗ਼ੈਰ-ਸੰਗਠਿਤ ਖੇਤਰਾਂ ’ਚ ਕੰਮ ਕਰਨ ਵਾਲਿਆਂ ਦਾ ‘ਸਵੈਮਾਣ’ ਯਕੀਨੀ ਬਣਾਏਗੀ। ਖੜਗੇ ਨੇ ਇਸ ਦਿਹਾੜੇ ਨੂੰ ਆਪਣੇ ਲਈ ‘ਵਿਸ਼ੇਸ਼ ਦਿਨ’ ਕਰਾਰ ਦਿੰਦਿਆਂ ਕੇਂਦਰੀ ਕਿਰਤ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕੀਤਾ। ਖੜਗੇ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਅੱਜ ਮਜ਼ਦੂਰ ਦਿਵਸ ਹੈ। ਅੱਜ ਮੇਰੇ ਲਈ ਖਾਸ ਦਿਨ ਹੈ। ਕੇਂਦਰੀ ਕਿਰਤ ਮੰਤਰੀ ਵਜੋਂ ਕਾਰਜਕਾਲ ਦੌਰਾਨ ਮੈਂ ਵਰਕਰਾਂ ਦੀਆਂ ਜ਼ਿੰਦਗੀਆਂ ਨੂੰ ਸੁਖਾਲਾ ਤੇ ਖੁਸ਼ਹਾਲ ਬਣਾਉਣ ਲਈ ਅਨੇਕਾਂ ਕੋਸ਼ਿਸ਼ਾਂ ਕੀਤੀਆਂ। ਸਾਡੇ ਦੇਸ਼ ਦੀ ਬੁਨਿਆਦ ਉਸਾਰੀ ’ਚ ਸਾਡੇ ਵਰਕਰਾਂ ਦਾ ਵਿਲੱਖਣ ਯੋਗਦਾਨ ਹੈ। ਕਈ ਘੰਟਿਆਂ ਦੀ ਮਿਹਨਤ ਤੇ ਸੰਘਰਸ਼ ਨਾਲ ਉਹ ਰਾਸ਼ਟਰ ਨਿਰਮਾਣ ’ਚ ਆਪਣੀ ਅਨਿੱਖੜ ਸ਼ਮੂਲੀਅਤ ਯਕੀਨੀ ਬਣਾਉਂਦੇ ਹਨ।’’ ਕਾਂਗਰਸ ਦੀਆਂ ਗਾਰੰਟੀਆਂ ਨੂੰ ਉਭਾਰਦਿਆਂ ਖੜਗੇ ਨੇ ਕਿਹਾ ਕਿ ਚੱਲ ਰਹੀਆਂ ਲੋਕ ਸਭਾ ਚੋਣਾਂ ਦੇਸ਼ ਭਰ ’ਚ ‘ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਦਾ ਮੌਕਾ’ ਹਨ। ਉਨ੍ਹਾਂ ਨੇ ਪੋਸਟ ’ਚ ਕਿਹਾ, ‘‘18ਵੀਂਆਂ ਲੋਕ ਸਭਾ ਚੋਣਾਂ ਦੇਸ਼ ਦੇ ਮਜ਼ਦੂਰਾਂ ਤੇ ਵਰਕਰਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦਾ ਮੌਕਾ ਹਨ। ਇਨ੍ਹਾਂ ਚੋਣਾਂ ’ਚ ਕਾਂਗਰਸ ਪਾਰਟੀ ਨੇ ਪੰਜ ਨਿਆਂ ਅਤੇ 25 ਗਾਰੰਟੀਆਂ ਦਿੱਤੀਆਂ ਹਨ। ਸਾਡੇ ‘ਮਜ਼ਦੂਰ ਨਿਆਂ’ ਨੇ ਖਾਸਕਰ ਮਜ਼ਦੂਰਾਂ ਨੂੰ ਢੁੱਕਵਾਂ ਮਿਹਨਤਾਨਾ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਿਹਤ ਦੇ ਅਧਿਕਾਰ ਦੇ ਸ਼ੋਸ਼ਣ ਤੋਂ ਬਚਾਉਣ, ਕਿਰਤ ਦਾ ਸਨਮਾਨ, ਸ਼ਹਿਰੀ ਰੁਜ਼ਗਾਰ ਗਾਰੰਟੀ, ਸਮਾਜਿਕ ਸੁਰੱਖਿਆ ਤੇ ਰੁਜ਼ਗਾਰ ਸੁਰੱਖਿਆ ਲਈ ਕਈ ਕਦਮ ਚੁੱਕੇ ਹਨ।’’
ਉਨ੍ਹਾਂ ਕਿਹਾ, ‘‘ਕਾਂਗਰਸ ਗਾਰੰਟੀ ਦਿੰਦੀ ਹੈ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਮਜ਼ਦੂਰਾਂ, ਵਰਕਰਾਂ ਤੇ ਗ਼ੈਰ-ਸੰਗਠਿਤ ਖੇਤਰ ’ਚ ਕੰਮ ਕਰਦੇ ਸਾਡੇ ਭੈਣਾਂ ਭਰਾਵਾਂ ਦਾ ਸਵੈਮਾਣ ਯਕੀਨੀ ਬਣਾਵਾਂਗੇ। ਇਨ੍ਹਾਂ ਪੰਜ ਗਾਰੰਟੀਆਂ ਨੂੰ ਲਾਗੂ ਕੀਤਾ ਜਾਵੇਗਾ।’’ -ਏਐੱਨਆਈ

Advertisement

ਕਾਂਗਰਸ ਦਾ 400 ਰੁਪਏ ਦਿਹਾੜੀ ਦਾ ਵਾਅਦਾ ਹੀ ‘ਅਸਲੀ 400 ਪਾਰ’

ਨਵੀਂ ਦਿੱਲੀ: ਕਾਂਗਰਸ ਨੇ ਅੱਜ ‘ਮਜ਼ਦੂਰ ਨਿਆਏ’ ਗਾਰੰਟੀ ਨੂੰ ਦੁਹਰਾਉਂਦਿਆਂ ਕਿਹਾ ਕਿ 400 ਰੁਪਏ ਪ੍ਰਤੀ ਦਿਨ ਦੀ ਕੌਮੀ ਘੱਟੋ-ਘੱਟ ਮਜ਼ਦੂਰੀ ਦੇਣ ਦਾ ਉਸ ਦਾ ਵਾਅਦਾ ਹੀ ਅਸਲੀ ‘400 ਪਾਰ’ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮਜ਼ਦੂਰਾਂ ਲਈ ਪਾਰਟੀ ਦੀਆਂ ਗਾਰੰਟੀਆਂ ਗਿਣਾਈਆਂ ਤੇ ਦੋਸ਼ ਲਾਇਆ ਕਿ ਪਿਛਲੇ 10 ਸਾਲ ਉਨ੍ਹਾਂ (ਮਜ਼ਦੂਰਾਂ) ਲਈ ‘ਅਨਿਆਂ ਕਾਲ’ ਰਹੇ ਹਨ। ਰਮੇਸ਼ ਨੇ ਕਿਹਾ ਕਿ ਕਾਂਗਰਸ ਨੇ 400 ਰੁਪਏ ਪ੍ਰਤੀ ਦਿਨ ਦੀ ਕੌਮੀ ਘੱਟੋ-ਘੱਟ ਮਜ਼ਦੂਰੀ ਨਾਲ ‘ਕਿਰਤ ਦਾ ਸਨਮਾਨ’ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਸ ਵਿੱਚ ਮਨਰੇਗਾ ਮਜ਼ਦੂਰ ਵੀ ਸ਼ਾਮਲ ਹਨ। ਰਮੇਸ਼ ਨੇ ਭਾਜਪਾ ਦੇ ‘400 ਪਾਰ’ ਨਾਅਰੇ ’ਤੇ ਵਿਅੰਗ ਕੱਸਦਿਆਂ ਕਿਹਾ, ‘‘ਇਹ ਅਸਲੀ 400 ਪਾਰ ਹੈ।’’ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਭਾਜਪਾ ਦੀ ‘400 ਪਾਰ’ ਦੀ ਅਪੀਲ ਦਾ ਮਕਸਦ ਸੰਵਿਧਾਨ ਨੂੰ ਬਦਲਣਾ ਹੈ। -ਪੀਟੀਆਈ

Advertisement
Advertisement
Advertisement