For the best experience, open
https://m.punjabitribuneonline.com
on your mobile browser.
Advertisement

ਹਰਿਆਣਾ ’ਚ ਬਹੁਮਤ ਨਾਲ ਬਣੇਗੀ ਕਾਂਗਰਸ ਸਰਕਾਰ: ਭੱਠਲ

08:47 AM Aug 28, 2024 IST
ਹਰਿਆਣਾ ’ਚ ਬਹੁਮਤ ਨਾਲ ਬਣੇਗੀ ਕਾਂਗਰਸ ਸਰਕਾਰ  ਭੱਠਲ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 27 ਅਗਸਤ
“ਪੰਜਾਬ ਦੀ ਆਪ ਸਰਕਾਰ ਦੀ ਕਾਰਗੁਜ਼ਾਰੀ ਅਤੇ ਇਸ਼ਤਿਹਾਰਬਾਜ਼ੀ ਦੀ ਕਾਰਗੁਜ਼ਾਰੀ ਤੋਂ ਹਰਿਆਣਾ ਦੇ ਵੋਟਰ ਪੂਰੀ ਤਰਾਂ ਵਾਕਫ ਹਨ, ਜਿਸ ਕਰਕੇ ਹਰਿਆਣਾ ਦੇ ਲੋਕ ਆਪ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਅਤੇ ਨਾ ਹੀ ਭਾਜਪਾ ਨੂੰ ਮੂੰਹ ਲਾਉਣਗੇ। ਇਹ ਦਾਅਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਅਤੇ ਆਪ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਆਪ ਸਰਕਾਰ ਝੂਠ ਦੀ ਰਾਜਨੀਤੀ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਦਾਗੀ ਆਗੂਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ।

Advertisement
Advertisement
Author Image

Advertisement