ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸਲਾਂ ਤੇ ਫਸਲਾਂ ਬਚਾਉਣ ਲਈ ਕਾਂਗਰਸ ਸਰਕਾਰ ਇਕਲੌਤਾ ਬਦਲ: ਖੇੜਾ

07:52 AM Sep 26, 2024 IST
ਡੱਬਵਾਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਵਨ ਖੇੜਾ ਤੇ ਹੋਰ ਕਾਂਗਰਸੀ ਆਗੂ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 25 ਸਤੰਬਰ
ਕਾਂਗਰਸ ਦੇ ਕੌਮੀ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਹਰਿਆਣਾ ’ਚ ਕਾਂਗਰਸ ਸਰਕਾਰ ਹੀ ਸਰਵੋਤਮ ਬਦਲ ਹੈ। ਉਨ੍ਹਾਂ ਨੇ ਇਹ ਗੱਲ ਅੱਜ ਇਥੇ ਵਿਧਾਇਕ ਅਤੇ ਡੱਬਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਮਿਤ ਸਿਹਾਗ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਚੌਟਾਲਾ ਖਾਨਦਾਨ ਦੇ ਆਪਸੀ ਟਾਕਰੇ ਵਾਲੀ ਸੀਟ ਡੱਬਵਾਲੀ ’ਚ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਣ ਲਈ ਗੰਭੀਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਜ਼ਮੀਨ ਪੱਧਰ ’ਤੇ ਨਿੱਤਰ ਆਈ ਹੈ, ਜਿਸ ਤਹਿਤ ਸ੍ਰੀ ਖੇੜਾ ਨੇ ਡੱਬਵਾਲੀ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, ‘ਹਰਿਆਣਾ ਵਿੱਚ ਕਿਸਾਨ, ਸਿਪਾਹੀ ਅਤੇ ਪਹਿਲਵਾਨ ਸਭ ਵੱਸਦੇ ਹਨ। ਮੌਜੂਦਾ ਭਾਜਪਾ ਸਰਕਾਰ ਨੇ ਇਨ੍ਹਾਂ ਤਿੰਨਾਂ ਵਰਗਾਂ ਦਾ ਅਪਮਾਨ ਕੀਤਾ ਹੈ, ਜਿਸ ਨੂੰ ਪੂਰੇ ਦੇਸ਼ ਨੇ ਦੇਖਿਆ ਅਤੇ ਮਹਿਸੂਸ ਕੀਤਾ। ਇਸ ਕਰਕੇ ਨਸਲਾਂ ਅਤੇ ਫਸਲਾਂ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਹੀ ਸਰਵੋਤਮ ਬਦਲ ਹੈ।’ ਪਵਨ ਖੇੜਾ ਨੇ ਕਿਹਾ ਕਿ ਹੁਣ ਮੋਦੀ ਦਾ ਜਾਦੂ ਵੀ ਫ਼ੇਲ੍ਹ ਹੋ ਗਿਆ ਹੈ ਤੇ ਹਰਿਆਣਾ ਵਿੱਚ ਕਾਂਗਰਸ ਦੀ ਸੁਨਾਮੀ ਚੱਲ ਰਹੀ ਹੈ।
ਕਾਂਗਰਸੀ ਆਗੂ ਮੁਤਾਬਕ ਦੇਸ਼ ਅਤੇ ਸੂਬੇ ਦੀ ਮੌਜੂਦਾ ਸਰਕਾਰ ਦੌਰਾਨ ਕਿਸਾਨਾਂ, ਸਿਪਾਹੀਆਂ ਅਤੇ ਪਹਿਲਵਾਨਾਂ ’ਤੇ ਬੇਰਹਿਮੀ ਨਾਲ ਕਥਿਤ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨੂੰ ਮਾੜੇ ਹਾਲਾਤ ’ਚ ਬੇਸਹਾਰਾ ਛੱਡ ਦਿੱਤਾ ਗਿਆ ਅਤੇ ਮੌਜੂਦਾ ਭਾਜਪਾ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਜਿਸ ਕਰਕੇ ਅੱਜ ਇਨ੍ਹਾਂ ਸਮੂਹ ਵਰਗਾਂ ਨੇ ਇੱਕਜੁੱਟ ਹੋ ਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਤੋਂ ਬਾਅਦ ਹਰਿਆਣਾ ਨੂੰ ਅਪਰਾਧ ਮੁਕਤ ਬਣਾ ਕੇ ਖੁਸ਼ਹਾਲੀ ਵੱਲ ਵਧਾਇਆ ਜਾਵੇਗਾ।

Advertisement

‘‘ਅਮਿਤ ਸਿਹਾਗ ਇੱਕ ਨਗੀਨਾ, ਜਿਸ ਦੀ ਚਮਕ ਦਿੱਲੀ ਤੱਕ’’

ਕੌਮੀ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਅਮਿਤ ਸਿਹਾਗ ਨੂੰ ਵਿਰੋਧੀ ਧਿਰ ’ਚ ਰਹਿੰਦਿਆਂ ‘ਬੈਸਟ ਵਿਧਾਇਕ’ ਦਾ ਖਿਤਾਬ ਬੇਵਜ੍ਹਾ ਨਹੀਂ ਮਿਲਿਆ। ਅਮਿਤ ਬਾਰੇ ਸਭ ਜਾਣਦੇ ਹਨ। ਉਨ੍ਹਾਂ ਕਿਹਾ, ‘‘ਅਮਿਤ ਸਿਹਾਗ ਅਜਿਹਾ ਨਗੀਨਾ ਹੈ, ਜਿਸ ਦੀ ਚਮਕ ਡੱਬਵਾਲੀ ਤੱਕ ਹੀ ਸੀਮਤ ਨਹੀਂ, ਸਗੋਂ ਦਿੱਲੀ ਤੱਕ ਜਾਂਦੀ ਹੈ।’’

Advertisement
Advertisement