ਕਾਂਗਰਸ ਨੇ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਅਲਕਾ ਲਾਂਬਾ ਨੂੰ ਮੈਦਾਨ ’ਚ ਉਤਾਰਿਆ
08:59 PM Jan 03, 2025 IST
ਨਵੀਂ ਦਿੱਲੀ, 3 ਜਨਵਰੀ
ਕਾਂਗਰਸ ਨੇ ਦਿੱਲੀ ਅਸੈਂਬਲੀ ਦੀਆਂ ਅਗਾਮੀ ਚੋਣਾਂ ਵਿਚ ਕਾਲਕਾਜੀ ਹਲਕੇ ਤੋਂ ‘ਆਪ’ ਆਗੂ ਤੇ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਅਲਕਾ ਲਾਂਬਾ ਨੂੰ ਉਮੀਦਵਾਰ ਵਜੋਂ ਉਤਾਰਨ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਸਿਰਫ਼ ਇਕ ਨਾਮ ਹੈ। ਆਲ ਇੰਡੀਆ ਕਾਂਗਰਸ ਕਮੇਟੀ ਮੁਤਾਬਕ ਕੇਂਦਰੀ ਚੋਣ ਕਮੇਟੀ ਨੇ ਕਾਲਕਾਜੀ ਤੋਂ ਲਾਂਬਾ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਲ ਇੰਡੀਆ ਮਹਿਲਾ ਕਾਂਗਰਸ ਦੀ ਮੁਖੀ ਅਲਕਾ ਲਾਂਬਾ ਨੇ 2015 ਵਿਚ ਆਮ ਆਦਮੀ ਪਾਰਟੀ ਉਮੀਦਵਾਰ ਵਜੋਂ ਚਾਂਦਨੀ ਚੌਕ ਸੀਟ ਜਿੱਤੀ ਸੀ। ਲਾਂਬਾ ਸਤੰਬਰ 2019 ਵਿਚ ਕਾਂਗਰਸ ’ਚ ਸ਼ਾਮਲ ਹੋ ਗਈ ਸੀ। ਕਾਂਗਰਸ ਇਸ ਤੋਂ ਪਹਿਲਾਂ ਜਾਰੀ ਦੋ ਸੂਚੀਆਂ ਵਿਚ 70 ਮੈਂਬਰੀ ਅਸੈਂਬਲੀ ਲਈ 47 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਉਧਰ ‘ਆਪ’ ਨੇ ਹੁਣ ਤੱਕ ਆਪਣੇ ਸਾਰੇ ਉਮੀਦਵਾਰ ਐਲਾਨ ਦਿੱਤੇ ਹਨ। -ਪੀਟੀਆਈ
Advertisement
Advertisement