ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ਦੋ ਵਾਰ ਵਿਧਾਇਕ ਰਹੇ ਪਰਮਵੀਰ ਨੂੰ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ

10:09 AM Sep 10, 2024 IST

ਪੱਤਰ ਪ੍ਰੇਰਕ
ਟੋਹਾਣਾ, 9 ਸਤੰਬਰ
ਟੋਹਾਣਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਟੋਹਾਣਾ ਦੇ ਉੱਘੇ ਪੰਜਾਬੀ ਪਰਿਵਾਰ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਵੀਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਰਮਵੀਰ ਸਿੰਘ ਦੇ ਪਿਤਾ ਹਰਪਾਲ ਸਿੰਘ ਪੰਜ ਵਾਰ ਵਿਧਾਇਕ, ਇਕ ਵਾਰ ਸਾਂਸਦ ਤੇ ਇਕ ਵਾਰ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ। ਭਾਜਪਾ ਦੀ ਹਨੇਰੀ ਵਿੱਚ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਤੇ ਸੰਸਦੀ ਚੋਣਾਂ 2024 ਵਿੱਚ ਪਰਮਵੀਰ ਦੀ ਅਗਵਾਈ ਵਿੱਚ ਟੋਹਾਣਾ ਵਿਧਾਨ ਸਭਾ ਹਲਕੇ ਤੋਂ ਵੱਡੇ ਫ਼ਰਕ ਨਾਲ ਕੁਮਾਰੀ ਸ਼ੈਲਜਾ ਜਿੱਤਣ ਮਗਰੋਂ ਸ਼ੈਲਜਾ ਨੇ ਪਰਮਵੀਰ ਨੂੰ ਟੋਹਾਣਾ ਤੋਂ ਕਾਂਗਰਸ ਟਿਕਟ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ। ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਨੇ ਪਰਮਵੀਰ ਸਿੰਘ ਨੂੰ ਟਿਕਟ ਦੇਣ ਦਾ ਸਵਾਗਤ ਕੀਤਾ ਹੈ। ਪਰਮਵੀਰ ਸਿੰਘ ਦਾ ਮੁਕਾਬਲਾ ਭਾਜਪਾ ਦੇ ਦਵਿੰਦਰ ਸਿੰਘ ਬਬਲੀ ਨਾਲ ਹੋਵੇਗਾ।

Advertisement

Advertisement