For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਰਾਹੁਲ ਨੂੰ ਲਾਂਚ ਕਰਨ ਦੀ 20 ਵਾਰ ਨਾਕਾਮ ਕੋਸ਼ਿਸ਼ ਕੀਤੀ: ਸ਼ਾਹ

02:50 PM Jun 30, 2023 IST
ਕਾਂਗਰਸ ਨੇ ਰਾਹੁਲ ਨੂੰ ਲਾਂਚ ਕਰਨ ਦੀ 20 ਵਾਰ ਨਾਕਾਮ ਕੋਸ਼ਿਸ਼ ਕੀਤੀ  ਸ਼ਾਹ
Advertisement

ਲਖੀ ਸਰਾਏ (ਬਿਹਾਰ), 29 ਜੂਨ

Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ‘ਚ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਵਿਚੋਂ ਕਿਸੇ ਇੱਕ ਦੀ ਚੋਣ ਕਰਨਗੇ, ਜਿਸ (ਰਾਹੁਲ) ਨੂੰ ਕਾਂਗਰਸ 20 ਵਾਰ ਲਾਂਚ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੀ ਹੈ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੱਖ ਮੰਤਰੀ ਤੇ ਭਾਜਪਾ ਦੇ ਪੁਰਾਣੇ ਭਾਈਵਾਲ ਨਿਤੀਸ਼ ਕੁਮਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ‘ਭ੍ਰਿਸ਼ਟ’ ਆਰਜੇਡੀ ਨਾਲ ਹੱਥ ਮਿਲਾ ਲਏ ਹਨ। ਉਨ੍ਹਾਂ ਨਾਲ ਹੀ ਨਿਤੀਸ਼ ‘ਤੇ ਆਰਜੇਡੀ ਮੁਖੀ ਲਾਲੂ ਯਾਦਵ ਨੂੰ ਧੋਖਾ ਦੇਣ ਦੇ ਦੋਸ਼ ਲਾਏ।

Advertisement

ਸ਼ਾਹ ਨੇ ਕਿਹਾ, ‘2024 ਵਿੱਚ ਬਿਹਾਰ ਦੇ ਲੋਕਾਂ ਨੂੰ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ‘ਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇਗੀ ਜਿਸ ਨੂੰ ਕਾਂਗਰਸ 20 ਵਾਰ ਲਾਂਚ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੀ ਹੈ।’ ਵਿਰੋਧੀ ਪਾਰਟੀਆਂ ਦੀ ਪਿਛਲੇ ਹਫ਼ਤੇ ਪਟਨਾ ‘ਚ ਹੋਈ ਮੀਟਿੰਗ ਬਾਰੇ ਉਨ੍ਹਾਂ ਕਿਹਾ, ‘ਇਹ ਸੱਚ ਹੈ ਕਿ 20 ਤੋਂ ਵੱਧ ਪਾਰਟੀਆਂ ਇਕਜੁੱਟ ਹੋਣ ਲਈ ਸਹਿਮਤ ਹੋਈਆਂ ਹਨ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਾਰੀਆਂ ਪਾਰਟੀਆਂ 20 ਲੱਖ ਕਰੋੜ ਰੁਪਏ ਦੇ ਘੁਟਾਲਿਆਂ ਲਈ ਜ਼ਿੰਮੇਵਾਰ ਹਨ।’ ਮੀਟਿੰਗ ਦੀ ਮੇਜ਼ਬਾਨੀ ਕਰਨ ਵਾਲੇ ਨਿਤੀਸ਼ ਕੁਮਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸ਼ਾਹ ਨੇ ਕਿਹਾ, ‘ਅਜਿਹਾ ਵਿਅਕਤੀ ਜੋ ਲਗਾਤਾਰ ਪਾਲੇ ਬਦਲਦਾ ਰਿਹਾ ਹੋਵੇ, ਉਸ ਨੂੰ ਬਿਹਾਰ ਚਲਾਉਣ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ।’ ਉਨ੍ਹਾਂ ਕਿਹਾ, ‘ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਦੇਖ ਰਹੇ ਹਨ ਪਰ ਸੱਚ ਇਹ ਹੈ ਕਿ ਉਹ ਪ੍ਰਧਾਨ ਮੰਤਰੀ ਨਹੀਂ ਬਣਨਗੇ। ਉਹ ਲਾਲੂ ਜੀ ਨੂੰ ਧੋਖਾ ਦੇ ਰਹੇ ਹਨ।’ ਸ਼ਾਹ ਨੇ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਦੇ ਸੋਹਲੇ ਗਾਏ ਅਤੇ ਉਨ੍ਹਾਂ ਦੇ ਪਿੱਛੇ ਜਿਹੇ ਵਿਦੇਸ਼ ਯਾਤਰਾ ਦੌਰਾਨ ਹੋਏ ਸਨਮਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ‘ਇਹ ਭਾਜਪਾ ਨੂੰ ਹੀ ਨਹੀਂ ਬਲਕਿ ਬਿਹਾਰ ਸਮੇਤ ਭਾਰਤ ਦੇ ਲੋਕਾਂ ਨੂੰ ਸਨਮਾਨ ਮਿਲਿਆ ਹੈ।’ ਉਨ੍ਹਾਂ ਭਾਰਤੀ ਫੌਜ ਵੱਲੋਂ ਅਤਿਵਾਦੀਆਂ ਖ਼ਿਲਾਫ਼ ਕੀਤੀ ਸਰਜੀਕਲ ਸਟ੍ਰਾਈਕ ਤੇ ਬਾਲਾਕੋਟ ਹਵਾਈ ਹਮਲੇ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਇਹ ਜਵਾਬ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਤਤਕਾਲੀ ਕੇਂਦਰ ਸਰਕਾਰ ਦੇ ਜਵਾਬ ਨਾਲੋਂ ਬਿਲਕੁਲ ਉਲਟ ਸੀ। ਕੇਂਦਰੀ ਮੰਤਰੀ ਨੇ ਮਨਮੋਹਨ ਸਿੰਘ ਨੂੰ ‘ਮੌਨੀ ਬਾਬਾ’ ਕਹਿ ਕੇ ਉਨ੍ਹਾਂ ਦਾ ਮਜ਼ਾਕ ਵੀ ਉਡਾਇਆ। ਉਨ੍ਹਾਂ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਤੇ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦਾ ਵੀ ਜ਼ਿਕਰ ਕੀਤਾ। -ਪੀਟੀਆਈ

Advertisement
Tags :
Advertisement