For the best experience, open
https://m.punjabitribuneonline.com
on your mobile browser.
Advertisement

ਦੇਸ਼ ਨੂੰ ਲੀਹ ’ਤੇ ਪਾਉਣ ਲਈ ਕਾਂਗਰਸ ਜ਼ਰੂਰੀ: ਸਿੰਗਲਾ

09:00 AM May 07, 2024 IST
ਦੇਸ਼ ਨੂੰ ਲੀਹ ’ਤੇ ਪਾਉਣ ਲਈ ਕਾਂਗਰਸ ਜ਼ਰੂਰੀ  ਸਿੰਗਲਾ
ਕਾਂਗਰਸ ਉਮੀਦਵਾਰ ਵਿਜੈਇੰਦਰ ਸਿੰਗਲਾ ਆਪਣੇ ਸਹਿਯੋਗੀਆ ਨਾਲ। -ਫੋਟੋ: ਮਜਾਰੀ
Advertisement

ਪੱਤਰ ਪ੍ਰੇਰਕ
ਬੰਗਾ, 6 ਮਈ
ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਾਉਣ ਲਈ ਇਸ ਵਾਰ ਕਾਂਗਰਸ ਦਾ ਆਉਣਾ ਲਾਜ਼ਮੀ ਹੈ। ਉਹ ਅੱਜ ਬੰਗਾ ਵਿਧਾਨ ਸਭਾ ਹਲਕੇ ਅੰਦਰ ਆਪਣਾ ਚੋਣ ਪ੍ਰਚਾਰ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕੌਮੀ ਮਰਿਆਦਾ ਦੇ ਹੱਦਾਂ ਬੰਨ੍ਹੇ ਟੱਪ ਕੇ ਸ਼ਰਮਾਏਦਾਰੀ ਦੀ ਹੀ ਖੁਸ਼ਆਮਦੀਦ ਕੀਤੀ ਹੈ ਜਿਸ ਨਾਲ ਦੇਸ਼ ਵਾਸੀਆਂ ਦੇ ਹਿੱਤ ਖ਼ਤਰੇ ਵਿੱਚ ਹਨ। ਉਨ੍ਹਾਂ ਕਿਹਾ ਕਿ ਸਾਰਥਿਕ ਸੋਚ ਵਾਲੀ ਕਾਂਗਰਸ ਹੀ ਦੇਸ਼ ਨਿਰਮਾਣ ’ਚ ਯੋਗਦਾਨ ਪਾ ਸਕਦੀ ਹੈ ਕਿ ਜਦ ਕਿ ਧਰਮ ਦੇ ਨਾਂ ’ਤੇ ਦੇਸ਼ ਦਾ ਭਗਵਾਕਰਨ ਦੀਆਂ ਕਰਨ ਵਾਲੀ ਭਾਜਪਾ ਤੋਂ ਹੁਣ ਕੋਈ ਆਸ ਬਾਕੀ ਨਹੀਂ ਬਚੀ। ਉਨ੍ਹਾਂ ਕਿਹਾ ਹਲਕੇ ਅੰਦਰ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਇਸ ਹਲਕੇ ਅੰਦਰ ਵੱਡਾ ਮਾਣ ਦੇਣ ਲਈ ਹਲਕਾ ਵਾਸੀਆਂ ਦੇ ਸਦਾ ਰਿਣੀ ਰਹਿਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਆਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਲੋਕਾਂ ਦੀ ਕਚਿਹਰੀ ’ਚ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂਨੀਆਂ ਵੀ ਸ਼ਾਮਲ ਸਨ।

Advertisement

ਸ਼ਹੀਦ-ਏ-ਆਜ਼ਮ ਨੂੰ ਨਮਨ

ਕਾਂਗਰਸ ਉਮੀਦਵਾਰ ਵਿਜੈਇੰਦਰ ਕੁਮਾਰ ਸਿੰਗਲਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਪੁੱਜੇ। ਉੱਥੇ ਉਹਨਾਂ ਨੇ ਸ਼ਹੀਦੀ ਸਮਾਰਕ ’ਤੇ ਨਮਨ ਕੀਤਾ ਅਤੇ ਸਦਾ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ। ਉਨ੍ਹਾਂ ਕਿਹਾ,‘‘ ਸ਼ਹੀਦ ਸਾਡੇ ਆਦਰਸ਼ ਹਨ ਅਤੇ ਕਿਸੇ ਵੀ ਸਿਆਸੀ ਧਿਰ ਨੂੰ ਸ਼ਹੀਦਾਂ ਦੇ ਨਾਂ ’ਤੇ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਹੈ।’’

Advertisement
Author Image

joginder kumar

View all posts

Advertisement
Advertisement
×