ਝੂਠ ਦਾ ਪੁਲੰਦਾ ਹੈ ਕਾਂਗਰਸ ਚੋਣ ਮਨੋਰਥ ਪੱਤਰ: ਭਾਜਪਾ
03:21 PM Apr 05, 2024 IST
ਨਵੀਂ ਦਿੱਲੀ, 5 ਅਪਰੈਲ
ਭਾਜਪਾ ਨੇ ਅੱਜ ਕਿਹਾ ਹੈ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਝੂਠ ਦਾ ਪੁਲੰਦਾ ਹੈ, ਜੋ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਪਾਰਟੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਅੱਜ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਆਪਣੇ ਪਿਛਲੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ। ਦੂਜੇ ਪਾਸੇ ਕੋਵਿਡ ਮਹਾਮਾਰੀ ਨੂੰ ਛੱਡ ਕੇ ਭਾਜਪਾ ਰਾਜ ਵਿੱਚ ਮਹਿੰਗਾਈ ਸਭ ਤੋਂ ਘੱਟ ਰਹੀ ਤੇ ਵਿਕਾਸ ਦਰ ਸਭ ਤੋਂ ਉੱਚੀ।
Advertisement
Advertisement