ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਮੋਟ ਕਲਾਂ ਵਿੱਚ ਕਾਂਗਰਸ ਨੂੰ ਨਾ ਲੱਭਿਆ ਸਰਪੰਚੀ ਦਾ ਉਮੀਦਵਾਰ

07:58 AM Oct 06, 2024 IST

ਪੱਤਰ ਪ੍ਰੇਰਕ
ਪਾਇਲ, 5 ਅਕਤੂਬਰ
ਕਾਂਗਰਸ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਪਿੰਡ ਧਮੋਟ ਕਲਾਂ ਵਿੱਚ ਇਸ ਵਾਰ ਪਾਰਟੀ ਨੂੰ ਸਰਪੰਚੀ ਦੇ ਅਹੁਦੇ ਲਈ ਖੜ੍ਹਨ ਵਾਲਾ ਕੋਈ ਉਮੀਦਵਾਰ ਨਹੀਂ ਲੱਭਿਆ। ਇਸ ਸਬੰਧ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਵੀ ਹੋਈ ਸੀ, ਜੋ ਕਿਸੇ ਸਿਰ-ਪੱਤਣ ਨਾ ਲੱਗ ਸਕੀ ਸੀ। ਲੋਕਾਂ ਅਨੁਸਾਰ ਪਿੰਡ ਵਿੱਚ ਪਾਰਟੀ ਦਾ ਕੋਈ ਆਗੂ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ’ਚੋਂ ਪਹਿਲਾਂ 25 ਸਾਲ ਕਾਂਗਰਸੀ ਸਰਪੰਚ ਰਿਹਾ ਹੈ। ਦੂਜੇ ਪਾਸੇ ਵੱਖ ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਮਨਜਿੰਦਰ ਕੌਰ ਪਤਨੀ ਸਾਬਕਾ ਸਰਪੰਚ ਪਰਗਟ ਸਿੰਘ, ‘ਆਪ’ ਦੇ ਗਗਨਦੀਪ ਕੌਰ ਪਤਨੀ ਹਰਭਜਨ ਸਿੰਘ, ਕਮਲਜੀਤ ਕੌਰ ਆਜ਼ਾਦ ਤੇ ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

Advertisement

Advertisement