For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਤਬਾਹ ਕੀਤਾ: ਰਾਜਨਾਥ

07:12 AM Apr 24, 2024 IST
ਕਾਂਗਰਸ ਨੇ ਦੇਸ਼ ਦਾ ਧਰਮ ਨਿਰਪੱਖ ਤਾਣਾ ਬਾਣਾ ਤਬਾਹ ਕੀਤਾ  ਰਾਜਨਾਥ
Advertisement

ਖੁੰਟੀ/ਨੋਇਡਾ, 23 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਂਗਰਸ ’ਤੇ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਤਬਾਹ ਕਰਨ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡਣ ਦੀ ਰਾਜਨੀਤੀ ਖੇਡਣ ਦਾ ਦੋਸ਼ ਲਾਇਆ ਹੈ। ਝਾਰਖੰਡ ਦੇ ਖੁੰਟੀ ’ਚ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਆਖਿਆ ਕਿ ਸਭ ਤੋਂ ਪੁਰਾਣੀ ਪਾਰਟੀ ਲੋਕਾਂ ਦੀ ਭਲਾਈ ਦੇ ਉਲਟ ਕੰਮ ਰਹੀ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਤਬਾਹ ਕੀਤਾ ਹੈ ਪਰ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮ ਤੇ ਜਾਤ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਬਚਦੇ ਹਨ।’’
ਰਾਜਨਾਥ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਨਵੀਂ ਦਿੱਲੀ ’ਚ ਜਾਮੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਐੱਸਸੀ/ਐੱਸਟੀ ਰਾਖਵੇਂਕਰਨ ਨੂੰ ਖਤਮ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਸੀ ਕਿ ਕਾਂਗਰਸ ਆਪਣੇ ਮੈਨੀਫੈਸਟੋ ’ਚ ਕਹਿ ਰਹੀ ਹੈ ਕਿ ਜਾਇਦਾਦਾਂ ਦਾ ਸਰਵੇਖਣ ਹੋਵੇਗਾ। ਹੁਣ ਉਨ੍ਹਾਂ ਨੂੰ ਇਸ ’ਤੇ ਇਤਰਾਜ਼ ਹੈ। ਤੁਸੀਂ (ਕਾਂਗਰਸ) ਜਾਇਦਾਦਾਂ ਦਾ ਸਰਵੇਖਣ ਕਰਵਾ ਕੇ ਕੀ ਕਰਨਾ ਚਾਹੁੰਦੇ ਹੋ? ਦੇਸ਼ ਦੇ ਸਰੋਤਾਂ ’ਤੇ ਸਾਰਿਆਂ ਦਾ ਬਰਾਬਰ ਅਧਿਕਾਰ ਹੈ।’’ ਰੱਖਿਆ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਭਾਰਤ ਤਿੰਨ ਸਾਲਾਂ ’ਚ ਅਮਰੀਕਾ ਤੇ ਚੀਨ ਤੋਂ ਬਾਅਦ ਸਿਖਰਲੇ ਤਿੰਨ ਆਲਮੀ ਅਰਥਚਾਰਿਆਂ ’ਚ ਸ਼ਾਮਲ ਹੋਵੇਗਾ। ਇਸੇ ਦੌਰਾਨ ਨੋਇਡਾ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਦੇ ਵੀ ਧਰਮ ਦੇ ਆਧਾਰ ’ਤੇ ਜਾਂ ਸਮਾਜ ਨੂੰ ਵੰਡ ਕੇ ਰਾਜਨੀਤੀ ਨਹੀਂ ਕੀਤੀ ਜਦਕਿ ਉਨ੍ਹਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ 2006 ’ਚ ਮੁਸਲਮਾਨਾਂ ਲਈ ਰਾਖਵਾਂਕਰਨ ਵਧਾਉਣ ਬਾਰੇ ਗੱਲ ਕੀਤੀ ਸੀ। ਰਾਜਨਾਥ ਨੇ ਵਿਰੋਧੀ ਧਿਰ ’ਤੇ ਹੰਗਾਮਾ ਕਰਨ ਅਤੇ ਪ੍ਰਧਾਨ ਮੰਤਰੀ ਮੋਦੀ ’ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਲਈ ਨਿਸ਼ਾਨਾ ਸੇਧਦਿਆਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਅੱਜ ਤੋਂ ਨਹੀਂ ਜਾਣਦਾ। ਲੰਮੇ ਸਮੇਂ ਤੋਂ ਸਾਡੇ ਵਧੀਆ ਸਬੰਧ ਹਨ। ਉਨ੍ਹਾਂ ਨੇ ਕਦੇ ਵੀ ਹਿੰਦੂ, ਮੁਸਲਿਮ ਤੇ ਈਸਾਈ ਦੇ ਨਾਂ ’ਤੇ ਰਾਜਨੀਤੀ ਨਹੀਂ ਕੀਤੀ।’’ -ਪੀਟੀਆਈ

Advertisement

‘ਜਲਦੀ ਹੀ ਬੁਝ ਸਕਦੀ ਹੈ ਆਰਜੇਡੀ ਦੀ ਲਾਲਟੈਣ’

ਭਾਗਲਪੁਰ: ਬਿਹਾਰ ਵਿੱਚ ਮਹਾਗੱਠਬੰਧਨ ’ਤੇ ਵਿਅੰਗ ਕੱਸਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਹ ‘ਭ੍ਰਿਸ਼ਟ ਪਰਿਵਾਰਵਾਦ’ ਦਾ ਗਰੁੱਪ ਹੈ, ਜਿਹੜੇ ਆਪਣੇ ਸਵਾਰਥਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ’ਚ ਚੋਣ ਰੈਲੀ ਦੌਰਾਨ ਰਾਜਨਾਥ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ ਦੀ ਲਾਲਟੈਣ (ਆਰਜੇਡੀ ਦਾ ਚੋਣ ਨਿਸ਼ਾਨ) ਵਿੱਚੋਂ ਤੇਲ ਖਤਮ ਹੋ ਰਿਹਾ ਹੈ ਅਤੇ ਇਹ ਜਲਦੀ ਹੀ ਬੁਝ ਜਾਵੇਗੀ।’’ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਆਰਜੇਡੀ ਸੂਬੇ ਦੇ ਲੋਕਾਂ ਨੂੰ ਵਿਕਾਸ ਦੇ ਨਾਂ ’ਤੇ ਧੋਖਾ ਦੇ ਰਹੇ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×