ਕਾਂਗਰਸ ਵੱਲੋਂ ਅਮਿਤ ਮਾਲਵੀਆ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ
06:47 AM Jun 11, 2024 IST
Advertisement
ਨਵੀਂ ਦਿੱਲੀ:
Advertisement
ਕਾਂਗਰਸ ਨੇ ਆਰਐੱਸਐੱਸ ਮੈਂਬਰ ਸ਼ਾਂਤਨੂ ਸਿਨਹਾ ਵੱਲੋਂ ਭਾਜਪਾ ਆਗੂ ਅਮਿਤ ਮਾਲਵੀਆ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਆਗੂ ਸੁਪ੍ਰਿਯਾ ਸ੍ਰੀਨੇਤ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਆਰਐੱਸਐੱਸ ਮੈਂਬਰ ਸ਼ਾਂਤਨੂ ਸਿਨਹਾ ਵੱਲੋਂ ਭਾਜਪਾ ਆਗੂ ’ਤੇ ਲਗਾਏ ਗਏ ਦੋਸ਼ ਕਾਫੀ ਗੰਭੀਰ ਹਨ। ਸ੍ਰੀਨੇਤ ਨੇ ਮੰਗ ਕੀਤੀ ਕਿ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਯਕੀਨੀ ਬਣਾਉਣ ਲਈ ਮਾਲਵੀਆ ਨੂੰ ਪਹਿਲਾਂ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਜਾਵੇ। -ਏਐੱਨਆਈ
Advertisement