For the best experience, open
https://m.punjabitribuneonline.com
on your mobile browser.
Advertisement

ਮਰਦਮਸ਼ੁਮਾਰੀ ਬਾਰੇ ਬਿਆਨ ਤੋਂ ਕਾਂਗਰਸ ਨੇ ਸ਼ਾਹ ’ਤੇ ਕੱਸਿਆ ਤਨਜ਼

07:34 AM Aug 26, 2024 IST
ਮਰਦਮਸ਼ੁਮਾਰੀ ਬਾਰੇ ਬਿਆਨ ਤੋਂ ਕਾਂਗਰਸ ਨੇ ਸ਼ਾਹ ’ਤੇ ਕੱਸਿਆ ਤਨਜ਼
Advertisement

ਨਵੀਂ ਦਿੱਲੀ, 25 ਅਗਸਤ
ਕਾਂਗਰਸ ਨੇ ਮਰਦਮਸ਼ੁਮਾਰੀ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਤਨਜ਼ ਕੱਸਿਆ। ਸ਼ਾਹ ਨੇ ਕਿਹਾ ਸੀ ਕਿ ਮਰਦਮਸ਼ੁਮਾਰੀ ਸਬੰਧੀ ਐਲਾਨ ਤਾਂ ਹੀ ਕੀਤਾ ਜਾਵੇਗਾ ਜਦੋਂ ਇਕ ਵਾਰ ਇਸ ਬਾਰੇ ਅੰਤਿਮ ਫੈਸਲਾ ਲੈ ਲਿਆ ਜਾਵੇਗਾ। ਵਿਰੋਧੀ ਪਾਰਟੀ ਨੇ ਕਿਹਾ, ‘‘ਪਹਿਲਾਂ ਹੀ ਤਿੰਨ ਸਾਲ ਦੀ ਦੇਰ ਹੋਣ ਤੋਂ ਬਾਅਦ ਵੀ ਮਰਦਮਸ਼ੁਮਾਰੀ ਬਾਰੇ ਅਜਿਹੀ ਸਪੱਸ਼ਟਤਾ।’’ ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਾਹ ਨੇ ਕਿਹਾ ਸੀ ਕਿ ਦਹਾਕੇ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਸਹੀ ਸਮੇਂ ’ਤੇ ਹੋਵੇਗੀ ਅਤੇ ਇਸ ਸਬੰਧੀ ਐਲਾਨ, ਅੰਤਿਮ ਫੈਸਲਾ ਲੈਣ ਤੋਂ ਬਾਅਦ ਹੀ ਕੀਤਾ ਜਾਵੇਗਾ।
ਕਾਂਗਰਸ ਦੇ ਜਨਰਲ ਸਕੱਤਰ ਤੇ ਪ੍ਰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ, ‘‘ਖ਼ੁਦ ਬਣੇ ਚਾਣਕਿਆ ਨੇ ਇਕ ਬੰਬ ਡੇਗ ਦਿੱਤਾ ਹੈ। ਕੱਲ੍ਹ, ਛੱਤੀਸਗੜ੍ਹ ਵਿੱਚ ਉਨ੍ਹਾਂ ਇਕ ਬਹੁਤ ਹੀ ਭੇਤ-ਭਰੀ ਗੱਲ ਦੱਸੀ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਸਹੀ ਸਮੇਂ ’ਤੇ ਕਰਵਾਈ ਜਾਵੇਗੀ ਪਰ ਇਸ ਸਬੰਧੀ ਐਲਾਨ ਉਦੋਂ ਕੀਤਾ ਜਾਵੇਗਾ ਜਦੋਂ ਇਸ ਬਾਰੇ ਅੰਤਿਮ ਫੈਸਲਾ ਲੈ ਲਿਆ ਜਾਵੇਗਾ।’’ ਉਨ੍ਹਾਂ ਐਕਸ ’ਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਵਾਹ, ਪਹਿਲਾਂ ਹੀ ਤਿੰਨ ਸਾਲ ਦੀ ਦੇਰੀ ਤੋਂ ਬਾਅਦ ਵੀ ਮਰਦਮਸ਼ੁਮਾਰੀ ਬਾਰੇ ਅਜਿਹੀ ਸਪੱਸ਼ਟਤਾ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement