For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ 20 ਸਾਲਾਂ ਬਾਅਦ ਨਾਗਾਲੈਂਡ ਸੀਟ ਜਿੱਤ ਕੇ ਇਤਿਹਾਸ ਸਿਰਜਿਆ

07:10 AM Jun 05, 2024 IST
ਕਾਂਗਰਸ ਨੇ 20 ਸਾਲਾਂ ਬਾਅਦ ਨਾਗਾਲੈਂਡ ਸੀਟ ਜਿੱਤ ਕੇ ਇਤਿਹਾਸ ਸਿਰਜਿਆ
Advertisement

ਕੋਹਿਮਾ:

Advertisement

ਕਾਂਗਰਸ ਨੇ 20 ਸਾਲਾਂ ਬਾਅਦ ਨਾਗਾਲੈਂਡ ਦੀ ਇੱਕੋ-ਇੱਕ ਲੋਕ ਸਭਾ ਸੀਟ ਜਿੱਤ ਕੇ ਅੱਜ ਇਤਿਹਾਸ ਸਿਰਜ ਦਿੱਤਾ ਹੈ। ਪਾਰਟੀ ਦਾ ਸੂਬੇ ਦੀ ਵਿਧਾਨ ਸਭਾ ’ਚ ਕੋਈ ਵਿਧਾਇਕ ਨਹੀਂ ਹੈ। ਕਾਂਗਰਸੀ ਉਮੀਦਵਾਰ ਐੱਸ ਸੁਪੋਂਗਮੈਰੇਨ ਜਮੀਰ ਨੇ ਆਪਣੇ ਨੇੜਲੇ ਵਿਰੋਧੀ ਅਤੇ ਨੈਸ਼ਨਲਿਸਟ ਡੈਮੋਕਰੈਟਿਕ ਪ੍ਰੋਗਰੈਸਿਵ ਪਾਰਟੀ ਉਮੀਦਵਾਰ ਚੁੰਬੇਨ ਮੂਰੀ ਨੂੰ 50,984 ਵੋਟਾਂ ਦੇ ਫਰਕ ਨਾਲ ਹਰਾਇਆ। ਜਮੀਰ ਨੂੰ 4,01,951 ਵੋਟਾਂ ਮਿਲੀਆਂ ਜਦਕਿ ਮੂਰੀ ਨੂੰ 3,50,967 ਵੋਟਾਂ ਮਿਲੀਆਂ ਅਤੇ ਆਜ਼ਾਦ ਉਮੀਦਵਾਰ ਹਾਯੀਥੁੰਗ ਤੁੰਗੋ ਲੋਥਾ ਨੂੰ 6,232 ਵੋਟਾਂ ਮਿਲੀਆਂ। ਕਾਂਗਰਸ ਦਾ 2014 ਦੇ ਬਾਅਦ ਤੋਂ ਸੂਬੇ ਦੀ ਵਿਧਾਨ ਸਭਾ ਵਿੱਚ ਕੋਈ ਮੈਂਬਰ ਨਹੀਂ ਹੈ। ਪਾਰਟੀ ਨੇ ਇਸ ਤੋਂ ਪਹਿਲਾਂ 1999 ਵਿੱਚ ਇਹ ਲੋਕ ਸਭਾ ਸੀਟ ਜਿੱਤੀ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×