ਕਾਂਗਰਸ ਦੇ ਹਲਕਾ ਇੰਚਾਰਜ ਬਣਵਾਲਾ ਵੱਲੋਂ ਦੇਵੇਂਦਰ ਯਾਦਵ ਨਾਲ ਮੁਲਾਕਾਤ
06:17 AM Jan 05, 2025 IST
ਰਵੇਲ ਸਿੰਘ ਭਿੰਡਰ
ਘੱਗਾ, 4 ਜਨਵਰੀ
ਕਾਂਗਰਸ ਦੇ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਨੇ ਅੱਜ ਹਲਕੇ ਦੇ ਵਫਦ ਨਾਲ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨਾਲ ਬੈਠਕ ਕੀਤੀ| ਬੈਠਕ ਦੌਰਾਨ ਹਲਕੇ ’ਚ ਕਾਂਗਰਸ ਨੂੰ ਮਜ਼ਬੂਤ ਕਰਨ ’ਤੇ ਵਿਚਾਰ-ਚਰਚਾ ਸਮੇਤ ਹਲਕੇ ਦੀ ਸਿਆਸੀ ਸਮੀਖਿਆ ਕੀਤੀ ਗਈ| ਬਣਵਾਲਾ ਨੇ ਦੱਸਿਆ ਕਿ ਸ੍ਰੀ ਯਾਦਵ ਨੂੰ ਹਲਕੇ ਦੇ ਹਾਲਾਤਾਂ ਸਬੰਧੀ ਜਾਣਕਾਰੀ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਇਹ ਬੈਠਕ ਅੱਜ ਕਾਂਗਰਸ ਦੇ ਕੌਮੀ ਦਫਤਰ ਦਿੱਲੀ ਵਿੱਚ ਹੋਈ, ਜਿਸ ’ਚ ਬਲਾਕ ਪ੍ਰਧਾਨ ਰਣਜੀਤ ਸਿੰਘ ਮਤੌਲੀ ਵੀ ਮੌਜੂਦ ਰਹੇ| ਉਨ੍ਹਾਂ ਦੱਸਿਆ ਕਿ ਦੇਵੇਂਦਰ ਯਾਦਵ ਤੋਂ ਪਹਿਲਾਂ ਪਾਰਟੀ ਦੇ ਸਟੇਟ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਆਗੂਆਂ ਨਾਲ ਵੀ ਅਹਿਮ ਬੈਠਕ ਕੀਤੀ ਗਈ|
Advertisement
Advertisement