ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ਕਿਸਾਨਾਂ ਦੀ ਜ਼ਮੀਨ ਘੱਟ ਭਾਅ ’ਤੇ ਖਰੀਦ ਕੇ ਵੱਡਾ ਘਪਲਾ ਕੀਤਾ: ਅਭੈ ਚੌਟਾਲਾ

07:49 AM Jul 22, 2024 IST
ਏਲਨਾਬਾਦ ਹਲਕੇ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਭੈ ਚੌਟਾਲਾ।

ਜਗਤਾਰ ਸਮਾਲਸਰ
ਏਲਨਾਬਾਦ, 21 ਜੁਲਾਈ
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਦੂਜਿਆਂ ਨੂੰ ਸਵਾਲ ਪੁੱਛਣ ਦੀ ਬਜਾਏ ਖੁਦ ਸੂਬੇ ਦੇ ਲੋਕਾਂ ਨੂੰ ਜਵਾਬ ਦੇਣ ਕਿ 72 ਹਜ਼ਾਰ ਏਕੜ ਜ਼ਮੀਨ ਬਿਲਡਰਾਂ ਨੂੰ ਮਹਿੰਗੇ ਭਾਅ ਵੇਚ ਕੇ ਇਕੱਠਾ ਕੀਤਾ ਗਿਆ ਪੈਸਾ ਕਿੱਥੇ ਹੈ। ਅਭੈ ਚੌਟਾਲਾ ਆਪਣੀ ਚਾਰ ਰੋਜ਼ਾ ਜਨ ਸੰਪਰਕ ਮੁਹਿੰਮ ਤਹਿਤ ਐਤਵਾਰ ਨੂੰ ਏਲਨਾਬਾਦ ਹਲਕੇ ਦੇ ਪਿੰਡ ਨਾਥੂਸਰੀ ਕਲਾਂ, ਤਰਕਾਂਵਾਲੀ, ਗਿਗੋਰਾਣੀ, ਜਸਾਣਾ, ਕੁਮਹਾਰੀਆ, ਖੇੜੀ, ਗੁਸਾਈਆਣਾ, ਰਾਜਪੁਰਾ ਸਾਹਨੀ, ਰਾਮਪੁਰਾ ਢਿੱਲੋਂ ਅਤੇ ਹੰਜੀਰਾ ਵਿਚ ਲੋਕਾਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭੁਪਿੰਦਰ ਹੁੱਡਾ ਨੇ ਸਪੈਸ਼ਲ ਇਕਨਾਮਿਕ ਜ਼ੋਨ ਦੇ ਨਾਂ ’ਤੇ ਕਿਸਾਨਾਂ ਤੋਂ 72 ਹਜ਼ਾਰ ਏਕੜ ਜ਼ਮੀਨ ਘੱਟ ਕੀਮਤ ’ਤੇ ਖਰੀਦ ਕੇ ਵੱਡੇ ਬਿਲਡਰਾਂ ਨੂੰ ਵੇਚ ਦਿੱਤੀ ਹੈ ਜੋ ਬਹੁਤ ਵੱਡਾ ਘਪਲਾ ਹੈ।
ਇਨੈਲੋ ਨੇ ਇਸ ਮਾਮਲੇ ਵਿੱਚ 400 ਪੰਨਿਆਂ ਦਾ ਪੁਲੰਦਾ ਤਿਆਰ ਕਰਕੇ ਭਾਜਪਾ ਦੀ ਉੱਚ ਲੀਡਰਸ਼ਿਪ ਅਤੇ ਰਾਜਪਾਲ ਨੂੰ ਸੌਂਪ ਦਿੱਤਾ ਸੀ ਪਰ ਅੱਜ ਤੱਕ ਇਸਦੀ ਕੋਈ ਜਾਂਚ ਨਹੀਂ ਹੋਈ। ਇਨੈਲੋ ਆਗੂ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਸੀ ਉਨ੍ਹਾਂ ਦੇ ਬੱਚਿਆਂ ਨੂੰ ਵਿਸ਼ੇਸ਼ ਆਰਥਿਕ ਜ਼ੋਨ ਵਿੱਚ ਬਣੀਆਂ ਸਨਅਤੀ ਇਕਾਈਆਂ ਵਿੱਚ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤੱਕ ਉਨ੍ਹਾਂ ਜ਼ੋਨਾਂ ਦਾ ਕੋਈ ਸੁਰਾਗ ਨਹੀਂ ਲੱਗਾ। ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦੇਣ ਵਾਲੀ ਭਾਜਪਾ ਨੂੰ ਹਮੇਸ਼ਾ ਹੀ ਏਲਨਾਬਾਦ ਪ੍ਰਤੀ ਸਿਆਸੀ ਨਫ਼ਰਤ ਰਹੀ ਹੈ ਇਹੀ ਕਾਰਨ ਹੈ ਕਿ ਅੱਜ ਜ਼ਿਆਦਾਤਰ ਪਿੰਡਾਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨਹੀਂ ਹੈ। ਇਲਾਕੇ ਦੇ ਸਕੂਲਾਂ ਦੀਆਂ ਇਮਾਰਤਾਂ ਖਸਤਾ ਹਨ ਅਤੇ ਲੋੜੀਂਦੇ ਅਧਿਆਪਕ ਨਹੀਂ ਹਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਲਾਕੇ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਇਨੈਲੋ ਆਗੂ ਵਿਨੋਦ ਬੈਨੀਵਾਲ, ਮਹਿੰਦਰ ਬਾਨਾ, ਪ੍ਰਵੇਸ਼ ਸੀਵਰ, ਪ੍ਰਦੀਪ ਗੋਦਾਰਾ,ਵਿਜੇਂਦਰ, ਰਵੀਲ ਸੀਵਰ, ਜਗਤਪਾਲ ਕਾਸਨੀਆ, ਦਵਿੰਦਰ ਕ੍ਰਿਪਾਲਪੱਟੀ ਸਮੇਤ ਕਈ ਪਾਰਟੀ ਵਰਕਰ ਹਾਜ਼ਰ ਸਨ।

Advertisement

Advertisement
Advertisement