For the best experience, open
https://m.punjabitribuneonline.com
on your mobile browser.
Advertisement

ਕਾਂਗਰਸ: ਚੌਧਰੀ ਪਰਿਵਾਰਾਂ ਦੀ ਦਿੱਲੀ ਤੱਕ ਰਹੀ ਚੌਧਰ

08:41 AM Apr 13, 2024 IST
ਕਾਂਗਰਸ  ਚੌਧਰੀ ਪਰਿਵਾਰਾਂ ਦੀ ਦਿੱਲੀ ਤੱਕ ਰਹੀ ਚੌਧਰ
Advertisement

ਸੁਰਜੀਤ ਮਜਾਰੀ
ਬੰਗਾ, 12 ਅਪਰੈਲ
ਕਾਂਗਰਸ ਪਾਰਟੀ ਅੱਜ ਚੌਧਰੀ ਪਰਿਵਾਰਾਂ ਦਾ ਪੂਰਾ ਦਬਦਬਾ ਰਿਹਾ ਹੈ। ਇਨ੍ਹਾਂ ਸਾਰੇ ਪਰਿਵਾਰਾਂ ਦੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਮੁੱਖ ਤੌਰ ’ਤੇ ਦੋਆਬਾ ਹੀ ਰਿਹਾ। ਚੌਧਰੀ ਪਰਿਵਾਰਾਂ ਦੇ ਕਈ ਮੈਂਬਰ ਸੰਸਦ ਤੱਕ ਵੀ ਪੁੱਜੇ ਅਤੇ ਕਈ ਮੈਂਬਰ ਵਿਧਾਨ ਸਭਾ ’ਚ ਮੋਹਰੀ ਰਹੇ। ਇਸ ਲੜੀ ’ਚ ਚੌਧਰੀ ਸੁੰਦਰ ਰਾਮ ਹਲਕਾ ਫਿਲੌਰ ਤੋਂ 1980 ਤੇ 1985 ’ਚ ਦੋ ਵਾਰ ਸੰਸਦ ਮੈਂਬਰ ਰਹੇ। ਉਨ੍ਹਾਂ ਦੀ ਨੂੰਹ ਬੀਬੀ ਸੰਤੋਸ਼ ਚੌਧਰੀ ਨੇ ਵੀ 1991 ਤੇ 1996 ’ਚ ਹਲਕਾ ਫਿਲੌਰ ਅਤੇ 2009 ’ਚ ਲੋਕ ਸਭਾ ਹੁਸ਼ਿਆਰਪੁਰ ਤੋਂ ਜਿੱਤ ਪ੍ਰਾਪਤ ਕੀਤੀ। ਬੀਬੀ ਸੰਤੋਸ਼ ਚੌਧਰੀ ਦੇ ਪਤੀ ਚੌਧਰੀ ਰਾਮ ਲੁਭਾਇਆ ਹਲਕਾ ਸ਼ਾਮ ਚੁਰਾਸੀ ਤੋਂ 2002 ਤੋਂ 2007 ਤੱਕ ਵਿਧਾਇਕ ਰਹੇ।
ਇਵੇਂ ਲੋਕ ਸਭਾ ਹਲਕਾ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ 2014 ਤੇ 2019 ’ਚ ਦੋ ਵਾਰ ਸੰਸਦ ਮੈਂਬਰ ਬਣੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਚੌਧਰੀ ਕਰਮਜੀਤ ਕੌਰ ਨੇ ਵੀ 2023 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਲੜੀ ਸੀ ਪਰ ਸਫ਼ਲਤਾ ਨਹੀਂ ਮਿਲੀ। ਚੌਧਰੀ ਸੰਤੋਖ ਸਿੰਘ ਪਹਿਲਾਂ ਵਿਧਾਨ ਸਭਾ ਫਿਲੌਰ ਤੋਂ ਕਈ ਵਾਰ ਵਿਧਾਇਕ ਤੇ ਬਾਅਦ ਵਿੱਚ ਵਜ਼ੀਰ ਬਣੇ ਅਤੇ ਹੁਣ ਉਨ੍ਹਾਂ ਦਾ ਪੁੱਤਰ ਚੌਧਰੀ ਬਿਕਰਮਜੀਤ ਸਿੰਘ ਇਸ ਹਲਕੇ ਤੋਂ ਵਿਧਾਇਕ ਹਨ।
ਚੌਧਰੀ ਸੰਤੋਖ ਸਿੰਘ ਦੇ ਵੱਡੇ ਭਰਾ ਚੌਧਰੀ ਜਗਜੀਤ ਸਿਘ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਬਣਨ ਦਾ ਮਾਣ ਮਿਲਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਚੌਧਰੀ ਸੁਰਿੰਦਰ ਸਿੰਘ ਵੀ ਇਸ ਹਲਕੇ ਤੋਂ 2017 ਵਿੱਚ ਵਿਧਾਇਕ ਬਣਿਆ। ਕਾਂਗਰਸ ਪਾਰਟੀ ਦੇ ਹੀ ਚੌਧਰੀ ਜਗਤ ਰਾਮ ਵਿਧਾਨ ਸਭਾ ਹਲਕਾ ਬੰਗਾ ਤੋਂ ਵਿਧਾਇਕ ਵੀ ਬਣੇ ਅਤੇ ਪੰਜਾਬ ਸਰਕਾਰ ’ਚ ਵਜ਼ੀਰ ਵੀ। ਉਨ੍ਹਾਂ ਦਾ ਪੁੱਤਰ ਚੌਧਰੀ ਤਰਲੋਚਨ ਸਿੰਘ ਸੂੰਢ ਵੀ ਬੰਗਾ ਹਲਕੇ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ।

Advertisement

ਭਾਜਪਾ ਤੇ ਅਕਾਲੀ ਦਲ ਵਿੱਚ ਵੀ ਚੌਧਰੀ..

ਭਾਰਤੀ ਜਨਤਾ ਪਾਰਟੀ ਦੇ ਹਲਕਾ ਫ਼ਗਵਾੜਾ ਤੋਂ 1992 ਤੇ 1997 ’ਚ ਵਜ਼ੀਰ ਰਹੇ ਚੌਧਰੀ ਸਵਰਨਾ ਰਾਮ ਵੀ ਦੋਆਬੇ ਦੀ ਦਲਿਤ ਰਾਜਨੀਤੀ ਦਾ ਵੱਡਾ ਚਿਹਰਾ ਰਹੇ। ਉਨ੍ਹਾਂ ਦੇ ਪੁੱਤਰ ਚੌਧਰੀ ਮੋਹਨ ਲਾਲ ਵੀ ਬੰਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ ਵਾਰ ਵਿਧਾਇਕ ਰਹੇ। ਪਿਤਾ-ਪੁੱਤਰ ਦੀ ਇਸ ਜੋੜੀ ਨੇ ਵੀ ਸਿਆਸਤ ਦੀਆਂ ਪੌੜੀਆਂ ਚੜ੍ਹਦਿਆਂ ਪੰਜਾਬ ਦੀ ਸਰਗਰਮ ਸਿਆਸਤ ਦਾ ਹਿੱਸਾ ਬਣਨ ਪੱਖੋਂ ਪਛਾਣ ਬਣਾਈ ਰੱਖੀ।

Advertisement
Author Image

joginder kumar

View all posts

Advertisement
Advertisement
×