ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸੀ ਉਮੀਦਵਾਰ ਦੀ ਪਤਨੀ ਵੱਲੋਂ ਪਤੀ ਦੇ ਹੱਕ ਵਿੱਚ ਪ੍ਰਚਾਰ

08:57 AM Sep 19, 2024 IST
ਚੋਣ ਪ੍ਰਚਾਰ ਕਰਦੀਆਂ ਔਰਤਾਂ ਨਾਲ ਵੇਨੂਕਾ ਖੁੱਲਰ ਪ੍ਰਤਾਪ।

ਕੁਲਵਿੰਦਰ ਕੌਰ
ਫਰੀਦਾਬਾਦ, 18 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਵੇਨੂਕਾ ਖੁੱਲਰ ਪ੍ਰਤਾਪ ਵੱਲੋਂ ਐੱਨਆਈਟੀ ਫਰੀਦਾਬਾਦ ਦੇ ਐੱਨਐੱਚ-ਤਿੰਨ ਦੇ ਵੱਖ-ਵੱਖ ਬਲਾਕਾਂ ਵਿੱਚ ਔਰਤਾਂ ਨਾਲ ਮੁਹੱਲਾ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸ੍ਰੀਮਤੀ ਖੁੱਲਰ ਨੇ ਇਲਾਕੇ ਦੀ ਦੁਰਦਸ਼ਾ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੰਬਰ-3 ਦੇ ਕਲਿਆਣਪੁਰੀ ਵਿੱਚ ਬੀਬੀਆਂ ਦੀ ਹਾਜ਼ਰੀ ਦੌਰਾਨ ਦਸ ਸਾਲਾਂ ਦੇ ਮਾੜੇ ਹਾਲਾਤ ਵੱਲ ਧਿਆਨ ਦਿਵਾਇਆ‌ ਜਿਸ ਵਿੱਚ ਬਿਜਲੀ, ਪਾਣੀ, ਸੜਕਾਂ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਮੁੱਖ ਸਨ। ਇਸ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ ਅਤੇ ਸੜਕਾਂ ਹੀ ਹਾਲਤ ਨੂੰ ਲੈ ਕੇ ਚਰਚਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਇਨ੍ਹਾਂ ਸਮੱਸਿਆਵਾਂ ਕਾਰਨ ਬਾਜ਼ਾਰਾਂ ਦੇ ਦੁਕਾਨਦਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਸਮੱਸਿਆਵਾਂ ਨੇ ਔਰਤਾਂ ਦੇ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਨੇਰੇ ਵਿੱਚ ਡੁੱਬੀਆਂ ਸੜਕਾਂ ਤੋਂ ਰਾਤਾਂ ਨੂੰ ਔਰਤਾਂ ਲੰਘਣ ਤੋਂ ਡਰਦੀਆਂ ਹਨ।
ਐੱਨਆਈਟੀ ਦੇ ਬਹੁਤੇ ਸ਼ਹਿਰੀ ਖੇਤਰਾਂ ਵਿੱਚ ਭਾਰਤ-ਪਾਕਿ ਵੰਡ ਮਗਰੋਂ ਫਰੀਦਾਬਾਦ ਆ ਕੇ ਸਥਾਪਤ ਹੋਏ ਪਰਿਵਾਰ ਰਹਿੰਦੇ ਹਨ। ਸ੍ਰੀਮਤੀ ਖੁੱਲਰ ਨੇ ਕਿਹਾ ਕਿ ਭਾਜਪਾ ਦੀ ਫਿਰਕੂ ਏਜੰਡੇ ਦੀ ਨੀਤੀ ਨੂੰ ਲੋਕਾਂ ਨੇ ਰੱਦ ਕਰ ਦਿੱਤਾ ਹੈ ਤੇ ਇਸੇ ਕਰਕੇ ਉਮੀਦਵਾਰ ਬਦਲਣਾ ਪਿਆ ਹੈ।
ਇਸ ਮੌਕੇ ਐੱਨਐੱਚ 1, 2, 3 ਅਤੇ 5 ਵਿੱਚ ਔਰਤਾਂ ਨੇ ਘਰੋ-ਘਰੀ ਜਾ ਕੇ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਆਪਣੇ ਪਤੀ ਲਈ ਵੋਟਾਂ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਈ ਮੁਹੱਲਿਆਂ ਦੀਆਂ ਔਰਤਾਂ ਵੀ ਸਨ। ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਸੂਬੇ ਦਾ ਹਰ ਨਾਗਰਿਕ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹੈ।

Advertisement

Advertisement