For the best experience, open
https://m.punjabitribuneonline.com
on your mobile browser.
Advertisement

ਕਾਂਗਰਸੀ ਉਮੀਦਵਾਰ ਨੇ ਸਿੱਖ ਆਗੂਆਂ ਤੋਂ ਸਹਿਯੋਗ ਮੰਗਿਆ

08:35 AM Sep 26, 2024 IST
ਕਾਂਗਰਸੀ ਉਮੀਦਵਾਰ ਨੇ ਸਿੱਖ ਆਗੂਆਂ ਤੋਂ ਸਹਿਯੋਗ ਮੰਗਿਆ
ਗਾਂਧੀ ਕਲੋਨੀ ਦੇ ਸਿੰਘ ਸਭਾ ਗੁਰਦੁਆਰੇ ਦੇ ਬਾਹਰ ਸੰਗਤ ਨਾਲ ਕਾਂਗਰਸੀ ਉਮੀਦਵਾਰ ਵਿਜੈ ਪ੍ਰਾਪਤ ਸਿੰਘ।
Advertisement

ਕੁਲਵਿੰਦਰ ਕੌਰ
ਫਰੀਦਾਬਾਦ, 25 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਾਪਤ ਸਿੰਘ ਅੱਜ ਰੇਲਵੇ ਸਟੇਸ਼ਨ ਪੁਰਾਣਾ ਫਰੀਦਾਬਾਦ ਨੇੜੇ ਗਾਂਧੀ ਕਲੋਨੀ ਦੇ ਸਿੰਘ ਸਭਾ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸੰਗਤ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਗੁਰਦੁਆਰੇ ਦੇ ਸਾਹਮਣੇ ਜੋ ਸੜਕ ਮੌਜੂਦਾ ਵਿਧਾਇਕਾ ਨੇ ਬਣਵਾਈ ਸੀ ਉਸ ਦੇ ਡਿਜ਼ਾਇਨ ਵਿੱਚ ਖਾਮੀਆਂ ਹੋਣ ਕਰਕੇ ਇਹ ਲੰਬਾ ਸਮਾਂ ਨਹੀਂ ਟਿਕ ਸਕਦੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਚੌਕ ਤੋਂ ਲੈ ਕੇ ਚਰਚ ਅਤੇ ਪਟੇਲ ਚੌਕ ਤੱਕ ਸੜਕ ਦੇ ਟੁੱਟਣ ਦਾ ਕਾਰਨ ਪਾਣੀ ਦੀ ਨਿਕਾਸੀ ਨਾ ਹੋਣਾ ਹੈ।
ਸਥਾਨਕ ਨਿਵਾਸੀਆਂ ਨੇ ਉਮੀਦਵਾਰ ਨੂੰ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਵਿਜੈ ਪ੍ਰਤਾਪ ਨੇ ਕਿਹਾ ਕਿ ਭਾਜਪਾ ਨੇ ਸ਼ਹਿਰ ਦੇ ਸੈਕਟਰਾਂ ਨੂੰ ਵੀ ਬਰਬਾਦ ਕਰ ਦਿੱਤਾ ਹੈ। ਸਨਅਤੀ ਖੇਤਰ ਦੇ ਲੋਕ ਪ੍ਰੇਸ਼ਾਨ ਹਨ। ਰੇਲਵੇ ਸਟੇਸ਼ਨ ਦੀ ਪਹਿਲਾਂ ਬਣੀ ਇਮਾਰਤ ਨੂੰ ਇਸ ਤਰ੍ਹਾਂ ਢਾਹਿਆ ਗਿਆ ਜਿਸ ਕਾਰਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਦਾਰ ਸਿੰਘ ਨੇ ਵਿਜੈ ਪ੍ਰਾਪਤ ਸਿੰਘ ਨੂੰ ਸਿਰੋਪਾਓ ਭੇਟ ਕੀਤਾ। ਇਸ ਮੌਕੇ ਸਕੱਤਰ ਹਰਬੰਸ ਸਿੰਘ ਅਤੇ ਖਜ਼ਾਨਚੀ ਮੰਗਲ ਸਿੰਘ ਨੇ ਸੰਜੈ ਗਾਂਧੀ ਮੈਮੋਰੀਅਲ ਨਗਰ ਤੋਂ ਆਈ ਸੰਗਤ ਦਾ ਸਵਾਗਤ ਕੀਤਾ। ਕਮੇਟੀ ਦੇ ਹੋਰ ਆਗੂਆਂ ਅਤੇ ਸੰਗਤਾਂ ਨੇ ਇਲਾਕੇ ਦੇ ਵਿਕਾਸ ਦੀ ਮੰਗ ਰੱਖੀ। ਵਿਜੈ ਪ੍ਰਤਾਪ ਨੇ ਕਿਹਾ ਕਿ ਬੀਤੇ ਦਿਨ ਭੁਪਿੰਦਰ ਸਿੰਘ ਹੁੱਡਾ ਨੂੰ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਬਾਰੇ ਦੱਸਿਆ ਗਿਆ ਸੀ ਅਤੇ ਉਨ੍ਹਾਂ ਹਾਂ ਪੱਖੀ ਹੁੰਗਾਰਾ ਭਰਿਆ ਹੈ।

Advertisement

Advertisement
Advertisement
Author Image

joginder kumar

View all posts

Advertisement