ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਨਾ ਦੇ ਵਾਰਡ ਨੰਬਰ-2 ਤੋਂ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ ਜੇਤੂ

06:13 AM Dec 25, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 24 ਦਸੰਬਰ
ਇਥੋਂ ਦੇ ਵਾਰਡ ਨੰਬਰ-2 ਦੀ ਜ਼ਿਮਨੀ ਚੋਣ ਦੀਆਂ ਮੁੜ ਪਈਆਂ ਬੂਥ ਨੰਬਰ-4 ਦੀਆਂ ਵੋਟਾਂ ਦੇ ਐਲਾਨੇ ਨਤੀਜੇ ਉਪਰੰਤ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਚੌਧਰੀ ਜਿੱਤ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ‘ਆਪ’ ਉਮੀਦਵਾਰ ਵਿੱਕੀ ਮਸ਼ਾਲ ਨੂੰ 263 ਵੋਟਾਂ ਦੇ ਫਰਕ ਨਾਲ ਹਰਾਇਆ। ਇੱਥੇ ਜ਼ਿਕਰਯੋਗ ਹੈ ਕਿ 6 ਮਹੀਨੇ ਪਹਿਲਾਂ ਇਸ ਸੀਟ ’ਤੇ ਜਿੱਤੇ ਕਾਂਗਰਸੀ ਉਮੀਦਵਾਰ ਗੁਰਮਿੰਦਰ ਸਿੰਘ ਲਾਲੀ ਦੀ ਮੌਤ ਹੋ ਗਈ ਸੀ ਉਪਰੰਤ 21 ਦਸੰਬਰ ਨੂੰ ਇਸ ਸੀਟ ’ਤੇ ਵੋਟਾਂ ਪਈਆਂ। ਇਸ ਚੋਣ ਵਿੱਚ ਕਾਂਗਰਸ ਵੱਲੋਂ ਸਤਨਾਮ ਚੌਧਰੀ, ‘ਆਪ’ ਵੱਲੋਂ ਵਿੱਕੀ ਮਸ਼ਾਲ, ਭਾਜਪਾ ਵੱਲੋਂ ਹਸਨਜੋਤ ਸਿੰਘ ਚੰਨੀ ਅਤੇ ਅਕਾਲੀ ਦਲ ਵੱਲੋਂ ਮਨਦੀਪ ਸਿੰਘ ਗੱਬਰ ਦਾ ਮੁਕਾਬਲਾ ਸੀ।
ਵੋਟਾਂ ਦੀ ਗਿਣਤੀ ਦੌਰਾਨ ਇੱਕ ਪਾਰਟੀ ਦੇ ਸਮਰਥਕਾਂ ਨੇ ਆਪਣੀ ਹਾਰ ਨੂੰ ਦੇਖਦਿਆਂ ਵੋਟਾਂ ਵਾਲੀ ਮਸ਼ੀਨ ਨੂੰ ਫਰਸ਼ ’ਤੇ ਸੁੱਟ ਕੇ ਤੋੜ ਦਿੱਤਾ ਜਿਸ ਉਪਰੰਤ ਭਾਰੀ ਰੌਲਾ ਪੈ ਗਿਆ। ਇਸ ਹੁਲੜਬਾਜ਼ੀ ਨੂੰ ਦੇਖਦਿਆਂ ਕਾਂਗਰਸ ਪਾਰਟੀ ਵੱਲੋਂ 22 ਦਸੰਬਰ ਨੂੰ ਖੰਨਾ ਦੀ ਜਰਨੈਲੀ ਸੜਕ ਜਾਮ ਕਰ ਦਿੱਤੀ ਗਈ ਸੀ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਡਾ.ਅਮਰ ਸਿੰਘ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਸੰਬੋਧਨ ਕਰਦਿਆਂ ‘ਆਪ’ ਅਤੇ ਖਾਸ ਕਰਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਤਿੱਖਾ ਵਿਰੋਧ ਕੀਤਾ ਸੀ। ਅੰਤ ਪ੍ਰਸਾਸ਼ਨ ਵੱਲੋਂ ਮੁੜ ਬੂਥ ਨੰਬਰ-4 ਦੀਆਂ ਮੁੜ ਵੋਟਾਂ ਪਾਏ ਜਾਣ ਦੇ ਫ਼ੈਸਲੇ ਪਿਛੋਂ ਕਰੀਬ ਸਾਢੇ ਚਾਰ ਘੰਟੇ ਉਪਰੰਤ ਕਾਂਗਰਸ ਵੱਲੋਂ ਧਰਨਾ ਖਤਮ ਕੀਤਾ ਗਿਆ। ਬੀਤੀ ਸ਼ਾਮ ਇਸ ਬੂਥ ਦੀਆਂ ਵੋਟਾਂ ਪੈਣ ਉਪਰੰਤ ਗਿਣਤੀ ਅਰੰਭ ਹੋਈ। ਇਸ ਸਬੰਧੀ ਚੋਣ ਅਧਿਕਾਰੀ ਪਿਆਰਾ ਸਿੰਘ ਬੀਡੀਪੀਓ ਨੇ ਦੱਸਿਆ ਕਿ ਕੁੱਲ 1833 ਵੋਟਾਂ ਪੋਲ ਹੋਈਆਂ ਜਿਸ ਵਿਚ ਕਾਂਗਰਸੀ ਉਮੀਦਵਾਰ ਸਤਨਾਮ ਚੌਧਰੀ ਨੂੰ 798, ‘ਆਪ’ ਦੇ ਵਿੱਕੀ ਮਸ਼ਾਲ ਨੂੰ 535, ਭਾਜਪਾ ਦੇ ਹਸਨਜੋਤ ਸਿੰਘ ਚੰਨੀ ਨੂੰ 286, ਅਕਾਲੀ ਦਲ ਦੇ ਮਨਦੀਪ ਸਿੰਘ ਗੱਬਰ ਨੂੰ 197 ਤੋਂ ਇਲਾਵਾ ਅਜ਼ਾਦ ਹਰਜੋਤ ਸਿੰਘ ਨੂੰ 5 ਅਤੇ ਨੋਟਾਂ ਨੂੰ 12 ਵੋਟਾਂ ਮਿਲੀਆਂ। ਕਾਂਗਰਸ ਦੇ ਚੌਧਰੀ 263 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਉਪਰੰਤ ਕਾਂਗਰਸੀ ਵਰਕਰਾਂ ਵੱਲੋਂ ਸਾਰੇ ਸ਼ਹਿਰ ਵਿਚ ਜੇਤੂ ਮਾਰਚ ਕੀਤਾ ਗਿਆ। ਇਸ ਮੌਕੇ ਜੇਤੂ ਉਮੀਦਵਾਰ ਸਤਨਾਮ ਚੌਧਰੀ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕੇ ਚੱਲਣਗੇ।

Advertisement

Advertisement