For the best experience, open
https://m.punjabitribuneonline.com
on your mobile browser.
Advertisement

ਪੁਰੀ ਤੋਂ ਕਾਂਗਰਸ ਉਮੀਦਵਾਰ ਸੁਚਾਰਿਤਾ ਮੋਹੰਤੀ ਨੇ ਟਿਕਟ ਮੋੜੀ

07:47 AM May 05, 2024 IST
ਪੁਰੀ ਤੋਂ ਕਾਂਗਰਸ ਉਮੀਦਵਾਰ ਸੁਚਾਰਿਤਾ ਮੋਹੰਤੀ ਨੇ ਟਿਕਟ ਮੋੜੀ
Advertisement

ਭੁਬਨੇਸ਼ਵਰ: ਉੜੀਸਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਚਾਰਿਤਾ ਮੋਹੰਤੀ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਬ੍ਰਿਜਮੋਹਨ ਮੋਹੰਤੀ ਦੀ ਧੀ ਸੁਚਾਰਿਤਾ ਮੋਹੰਤੀ ਨੇ ਅੱਜ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੂੰ ਇਕ ਈ-ਮੇਲ ਭੇਜ ਕੇ ਦਾਅਵਾ ਕੀਤਾ ਕਿ ਪੁਰੀ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਿਉਂਕਿ ਪਾਰਟੀ ਨੇ ਵਿੱਤੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਉੜੀਸਾ ਦੇ ਇੰਚਾਰਜ ਅਜੈ ਕੁਮਾਰ ਨੇ ਸਪੱਸ਼ਟ ਤੌਰ ’ਤੇ ਉਨ੍ਹਾਂ ਨੂੰ ਨਿਜੀ ਸਰੋਤਾਂ ਦੇ ਸਹਾਰੇ ਚੋਣ ਲੜਨ ਨੂੰ ਕਿਹਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×