ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੜਗੇ ਨੂੰ ਦਲਿਤ ਪ੍ਰਧਾਨ ਮੰਤਰੀ ਬਣਾਉਣ ਦਾ ਦਾਅ ਖੇਡ ਸਕਦੀ ਹੈ ਕਾਂਗਰਸ

10:30 PM Jun 23, 2023 IST

ਵਿਭਾ ਸ਼ਰਮਾ

Advertisement

ਚੰਡੀਗੜ੍ਹ, 6 ਜੂਨ

ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਸੱਦੀ ਗਈ ‘ਸੰਯੁਕਤ ਵਿਰੋਧੀ ਧਿਰ’ ਦੀ ਪਹਿਲੀ ਮੀਟਿੰਗ’ ਦੇ ਮੁਲਤਵੀ ਹੋਣ ਮਗਰੋਂ ਦਿੱਲੀ ਦੇ ਸੱਤਾ ਦੇ ਗਲਿਆਰਿਆਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕਾਂਗਰਸ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਪਣਾ ‘ਚਿਹਰਾ’ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ ਕਾਂਗਰਸ ਦੇ ਸੂਤਰਾਂ ਨੇ ਇਸ ਚਰਚਾ ਨੂੰ ਖਾਰਜ ਕਰਦਿਆਂ ਇਸ ਨੂੰ ‘ਖਦਸ਼ਾ ਤੇ ਕਲਪਨਾ’ ਕਰਾਰ ਦਿੱਤਾ। ਕੁਝ ਹੋਰ ਨਿਗਰਾਨਾਂ ਦਾ ਮੰਨਣਾ ਹੈ ਕਿ ਭਾਰਤ ਦੇ ‘ਪਹਿਲੇ ਦਲਿਤ ਪ੍ਰਧਾਨ ਮੰਤਰੀ’ ਦੀ ਸੰਭਾਵਨਾ ਦੇ ਇਰਦ-ਗਿਰਦ ਬਣਾਈ ਗਈ ਚੋਣ ਮੁਹਿੰਮ ਸ਼ਾਇਦ ਵਿਰੋਧੀ ਧਿਰ ਲਈ 2024 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਲਈ ‘ਮਾਸਟਰਸਟ੍ਰੋਕ’ ਹੋ ਸਕਦੀ ਹੈ। ਪਟਨਾ ਵਿੱਚ ਵਿਰੋਧੀ ਧਿਰ ਦੀ ਮੀਟਿੰਗ ਮੁਲਤਵੀ ਹੋਣ ਤੋਂ ਇਕ ਦਿਨ ਬਾਅਦ ਜੇਡੀ (ਯੂ) ਆਗੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ‘ਮੀਟਿੰਗ ਦੀ ਤਰੀਕ ਬਾਰੇ ਸਲਾਹ-ਮਸ਼ਵਰੇ ਦੀ ਘਾਟ’ ਸਬੰਧੀ ਵਿਰੋਧੀ ਧਿਰ ਦੇ ਇਕ ਧੜੇ ਵੱਲੋਂ ਸੁਆਲ ਚੁੱਕੇ ਜਾ ਰਹੇ ਹਨ। ਚੇਤੇ ਰਹੇ ਨਿਤੀਸ਼ ਕੁਮਾਰ ਵੱਲੋਂ ਵਿਰੋਧੀ ਧਿਰਾਂ ਨੂੰ ਇੱਕਜੁੱਟ ਕਰਨ ਲਈ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਕਾਂਗਰਸ ਤੇ ਡੀਐਮਕੇ ਦੇ ਕਥਿਤ ਇਸ਼ਾਰੇ ‘ਤੇ ਮੀਟਿੰਗ ਮੁਲਤਵੀ ਕਰਨ ਨਾਲ ਵੱਖ ਵੱਖ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ਨੂੰ ਇਕੱਠਾ ਕਰਨ ਵੇਲੇ ਕੁਝ ਊਣਤਾਈ ਰਹੀ ਹੋਵੇਗੀ। ਜੇਡੀ-ਯੂ ਮੁਤਾਬਿਕ, ਚੋਟੀ ਦੇ ਆਗੂਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਮੀਟਿੰਗ ਮੁਲਤਵੀ ਕੀਤੀ ਗਈ ਹੈ। ਨਿਤੀਸ਼ ਕੁਮਾਰ ਨੇ ਵੀ ਸੋਮਵਾਰ ਨੂੰ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸਾਰੀਆਂ ਪਾਰਟੀਆਂ ਦੇ ਮੁਖੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈਣ, ਇਸ ਲਈ ਮੀਟਿੰਗ 22 ਜੂਨ ਤੋਂ ਬਾਅਦ ਸੱਦੀ ਜਾਵੇਗੀ। ਪਤਾ ਲੱਗਿਆ ਹੈ ਕਿ ਕਾਂਗਰਸ ਆਗੂ ਮੌਜੂਦਾ ਸਮੇਂ ਅਮਰੀਕਾ ਵਿੱਚ ਹਨ। ਪਾਰਟੀ ਮੁਖੀ ਮਲਿਕਾਰਜੁਨ ਖੜਗੇ ਅਤੇ ਡੀਐੱਮਕੇ ਆਗੂ ਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ਵੱਲੋਂ ਮੀਟਿੰਗ ਲਈ 12 ਜੂਨ ਮਿੱਥਣ ਤੋਂ ਪਹਿਲਾਂ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਅਤੇ ਨਵੀਂ ਤਰੀਕ ਦੇ ਐਲਾਨ ਲਈ ਵੀ ਕੋਈ ਮਸ਼ਵਰਾ ਨਹੀਂ ਕੀਤਾ ਜਾ ਰਿਹਾ ਹੈ। ਨਿਤੀਸ਼ ਕੁਮਾਰ ਨੂੰ ਨਵੀਂ ਤਰੀਕ ਤੈਅ ਕਰਨ ਤੋਂ ਪਹਿਲਾਂ ਹਰ ਪਾਰਟੀ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ। ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸੱਤਾਧਾਰੀ ਭਾਜਪਾ ਨੇ ਵਿਰੋਧੀ ਕੈਂਪ ਦੀਆਂ ਗਤੀਵਿਧੀਆਂ ‘ਤੇ ਨਿਗ੍ਹਾ ਟਿਕਾਈ ਹੋਈ ਹੈ। ਕੁਝ ਨਿਗਰਾਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਵਿੱਚ ਲੱਗੇ ਨਿਤੀਸ਼ ਕੁਮਾਰ ਨੂੰ ਵਿਰੋਧੀ ਕੈਂਪ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਾਂਝੇ ਉਮੀਦਵਾਰ ਬਣਨ ਦੀ ਚਾਹ ਹੋ ਸਕਦੀ ਹੈ। ਹੁਣ ਤੱਕ ਉਹ ਕਈ ਪਾਰਟੀਆਂ ਦੇ ਆਗੂਆਂ ਨਾਲ ਵੱਖੋ ਵੱਖਰੇ ਤੌਰ ‘ਤੇ ਮੀਟਿੰਗਾਂ ਕਰ ਚੁੱਕੇ ਹਨ। ਨਿਗਰਾਨਾਂ ਦਾ ਕਹਿਣਾ ਹੈ ਕਿ ਨਿਤੀਸ਼ ਕੁਮਾਰ ‘ਕੁਰਮੀ’ (ਓਬੀਸੀ) ਹਨ ਤੇ ਖੜਗੇ ‘ਦਲਿਤ’ ਹਨ, ਭਾਵੇਂ ਉਨ੍ਹਾਂ ਨੂੰ ਕਦੇ ਆਪਣੀ ਜਾਤ ਨੂੰ ਉਭਾਰਦਿਆਂ ਕਦੇ ਨਹੀਂ ਦੇਖਿਆ ਗਿਆ ਹੈ ਪਰ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਸੀ ਜਦੋਂ ਦਲਿਤ ਰਾਜਨੀਤੀ ਲਈ ਮਾਹੌਲ ਤਿਆਰ ਹੋ ਰਿਹਾ ਸੀ। ਨਿਗਰਾਨਾਂ ਦਾ ਮੰਨਣਾ ਹੈ ਕਿ ਖੜਗੇ ਪ੍ਰਧਾਨ ਮੰਤਰੀ ਅਹੁਦੇ ਲਈ ਕਾਂਗਰਸ ਦਾ ਚਿਹਰਾ ਹੋ ਸਕਦੇ ਹਨ।

Advertisement

Advertisement
Advertisement