For the best experience, open
https://m.punjabitribuneonline.com
on your mobile browser.
Advertisement

ਕਰਨਾਟਕ ’ਚ ਐੱਸਡੀਪੀਆਈ ਦੀ ਹਮਾਇਤ ਨਾਲ ਸੱਤਾ ’ਚ ਆਈ ਕਾਂਗਰਸ: ਸ਼ਾਹ

07:15 AM May 04, 2024 IST
ਕਰਨਾਟਕ ’ਚ ਐੱਸਡੀਪੀਆਈ ਦੀ ਹਮਾਇਤ ਨਾਲ ਸੱਤਾ ’ਚ ਆਈ ਕਾਂਗਰਸ  ਸ਼ਾਹ
ਬੇਲਗਾਵੀ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਪੀਟੀਆਈ
Advertisement

ਹੁਕੇਰੀ, 3 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਲੂਰੂ ’ਚ ਹੋਏ ਬੰਬ ਧਮਾਕੇ ’ਚ ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ (ਐੱਸਡੀਪੀਆਈ) ਨਾਲ ਸਬੰਧਤ ਰਾਸ਼ਟਰ ਵਿਰੋਧੀ ਅਨਸਰਾਂ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਕਾਂਗਰਸ ਕਰਨਾਟਕ ’ਚ ਐੱਸਡੀਪੀਆਈ ਦੀ ਹਮਾਇਤ ਨਾਲ ਸੱਤਾ ’ਚ ਆਈ ਹੈ।
ਸਿੱਧਾਰਮਈਆ ਦੀ ਅਗਵਾਈ ਹੇਠਲੀ ਸੂਬਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਹੁਬਲੀ ਵਿਦਿਆਰਥਣ ਨੇਹਾ ਹੀਰੇਮੱਠ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰਨ ਲਈ ਕਿਹਾ। ਬੇਲਾਗਾਵੀ ਜ਼ਿਲ੍ਹੇ ’ਚ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਮੋਦੀ ਜੀ ਨੇ ਦੇਸ਼ ’ਚੋਂ ਅਤਿਵਾਦ ਦਾ ਖ਼ਾਤਮਾ ਕਰ ਦਿੱਤਾ। ਮੋਦੀ ਜੀ ਨੇ ਪੀਐੱਫਆਈ ’ਤੇ ਪਾਬੰਦੀ ਲਾਈ। ਕਰਨਾਟਕ ’ਚ ਕਾਂਗਰਸ ਸਰਕਾਰ ਐੱਸਡੀਪੀਆਈ ਦੀ ਹਮਾਇਤ ਨਾਲ ਸੱਤਾ ’ਚ ਆਈ ਹੈ। ਇਸ ਦਾ ਨਤੀਜਾ ਦੇਖੋ, ਜਿਵੇਂ ਹੀ ਉਹ ਸੱਤਾ ’ਚ ਆਈ ਤਾਂ ਬੰਗਲੂਰੂ ’ਚ ਬੰਬ ਧਮਾਕਾ ਹੋ ਗਿਆ।’’
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜੋ ਮਰਜ਼ੀ ਕਰਦੀ ਜਾਵੇ ਪਰ ਮੋਦੀ ਸਰਕਾਰ ਕਰਨਾਟਕ ਨੂੰ ਸੁਰੱਖਿਅਤ ਰੱਖੇਗੀ। ਮੋਦੀ ਸਰਕਾਰ ਦੀ 10 ਸਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਇਕਜੁੱਟ ਅਤੇ ਸੁਰੱਖਿਅਤ ਨਹੀਂ ਰੱਖ ਸਕਦੀ ਹੈ। ‘ਤੁਸੀਂ ਕਿਸ ਨੂੰ ਚਾਹੁੰਦੇ ਹੋ ਪਰਿਵਾਰਵਾਦੀ ਕਾਂਗਰਸ ਨੂੰ ਜਾਂ ਭਾਜਪਾ ਨੂੰ ਜੋ ਪਰੰਪਰਾ ਦਾ ਪਾਲਣ ਕਰਦੀ ਹੈ। ਰਾਹੁਲ ਬਾਬਾ ਤਿੰਨ ਮਹੀਨਿਆਂ ’ਚ ਇਕ ਵਾਰ ਵਿਦੇਸ਼ ’ਚ ਛੁੱਟੀਆਂ ਮਨਾਉਣ ਜਾਂਦੇ ਹਨ ਜਦਕਿ ਮੋਦੀ ਜੀ ਨੇ 23 ਸਾਲਾਂ ’ਚ ਦੀਵਾਲੀ ’ਤੇ ਵੀ ਛੁੱਟੀ ਨਹੀਂ ਲਈ ਹੈ ਅਤੇ ਉਹ ਦੇਸ਼ ਦੇ ਜਵਾਨਾਂ ਨਾਲ ਤਿਉਹਾਰ ਮਨਾਉਂਦੇ ਹਨ।’
ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸੱਤਾ ’ਚ ਆਉਣ ਦੇ 10 ਮਹੀਨਿਆਂ ਅੰਦਰ ਹੀ ਕਰਨਾਟਕ ਦਾ ਸਰਵਨਾਸ਼ ਕਰ ਦਿੱਤਾ ਅਤੇ ਲੋਕ ਮੋਦੀ ’ਤੇ ਯਕੀਨ ਰੱਖਣ ਉਹ ਕਰਨਾਟਕ ਨੂੰ ਅੱਗੇ ਲੈ ਕੇ ਜਾਣਗੇ। -ਪੀਟੀਆਈ

Advertisement

ਰਾਹੁਲ ਗਾਂਧੀ ਰਾਏ ਬਰੇਲੀ ਤੋਂ ਵੱਡੇ ਫਰਕ ਨਾਲ ਹਾਰਨਗੇ: ਸ਼ਾਹ

ਬੇਲਗਾਵੀ/ਰੋਹਤਕ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਰਾਏ ਬਰੇਲੀ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਨ ਦੀ ਕਾਂਗਰਸ ਦੀ ਯੋਜਨਾ ਕਦੀ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਇੱਥੋਂ ਵੱਡੇ ਫਰਕ ਨਾਲ ਹਾਰਨਗੇ। ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਨੂੰ ਜੰਗ ਦੇ ਮੈਦਾਨ ’ਚੋਂ ਭੱਜਿਆ ਹੋਇਆ ਵਿਅਕਤੀ ਕਰਾਰ ਦਿੱਤਾ। ਸ਼ਾਹ ਨੇ ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਹੀ ਕੋਸ਼ਿਸ਼ ’ਚ ਚੰਦਰਯਾਨ ਕਾਮਯਾਬੀ ਨਾਲ ਲਾਂਚ ਕਰ ਦਿੱਤਾ। ਦੂਜੇ ਪਾਸੇ ਸੋਨੀਆ ਗਾਂਧੀ 20 ਵਾਰ ਰਾਹੁਲ ‘ਬਾਬਾ’ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਤੇ ਹਰ ਵਾਰ ਨਾਕਾਮ ਰਹੇ। ਉਹ ਅਮੇਠੀ ਤੋਂ ਭੱਜ ਗਏ ਅਤੇ ਅੱਜ 21ਵੀਂ ਵਾਰ ਉਨ੍ਹਾਂ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਖ਼ਿਲਾਫ਼ ਵੱਡੇ ਫਰਕ ਨਾਲ ਹਾਰਨਗੇ।’ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜਨ ਦੀ ਹਿੰਮਤ ਨਾ ਕਰ ਸਕੇ। ਸੀਨੀਅਰ ਭਾਜਪਾ ਆਗੂ ਨੇ ਰੋਹਤਕ ’ਚ ਰੈਲੀ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਜਿਹੇ ਲੋਕ ਦੇਸ਼ ਦੀ ਅਗਵਾਈ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਰਾਏ ਬਰੇਲੀ ਤੋਂ ਭਾਜਪਾ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਏ ਬਰੇਲੀ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। -ਆਈਏਐੱਨਐੱਸ/ਪੀਟੀਆਈ

Advertisement
Author Image

joginder kumar

View all posts

Advertisement
Advertisement
×