ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ‘ਵਧਦੀ ਆਰਥਿਕ ਨਾਬਰਾਬਰੀ’ ਲਈ ਸਰਕਾਰ ਨੂੰ ਭੰਡਿਆ

07:02 AM Jul 18, 2024 IST

ਨਵੀਂ ਦਿੱਲੀ, 17 ਜੁਲਾਈ
ਕਾਂਗਰਸ ਨੇ ‘ਵਧਦੀ ਆਰਥਿਕ ਨਾਬਰਾਬਰੀ’ ਲਈ ਸਰਕਾਰ ਨੂੰ ਭੰਡਿਆ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਹਰੇਕ ਡੇਟਾ ਪੁਆਇੰਟਾਂ ਨਾਲ ਅਮੀਰ ਤੇ ਗਰੀਬ ਵਿਚਲਾ ਪਾੜਾ ਵਧਦਾ ਜਾ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਮੀਡੀਆ ਰਿਪੋਰਟ ਸਾਂਝੀ ਕੀਤੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਖਪਤ ਖਰਚੇ ਨੂੰ ਲੈ ਕੇ ਅਮੀਰ ਤੇ ਗਰੀਬ ਵਿਚਲਾ ਪਾੜਾ ਲਗਪਗ ਦਸ ਗੁਣਾ ਹੈ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਲਗਾਤਾਰ ਇਹ ਮੁੱਦਾ ਚੁੱਕ ਰਹੀ ਹੈ ਕਿ ਦੇਸ਼ ਵਿਚ ਅਮੀਰ ਤੇ ਗਰੀਬ ਵਿਚਲਾ ਪਾੜਾ ਵਧ ਰਿਹਾ ਹੈ।’’
ਰਮੇਸ਼ ਨੇ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੀ ਸਭ ਤੋਂ ਗਰੀਬ ਆਬਾਦੀ ਦਾ ਮਾਸਿਕ ਖਪਤ ਖਰਚਾ ਪੇਂਡੂ ਇਲਾਕਿਆਂ ਵਿਚ ਮਹਿਜ਼ 1373 ਰੁਪਏ ਹੈ ਜਦੋਂਕਿ ਸ਼ਹਿਰੀ ਇਲਾਕਿਆਂ ਵਿਚ ਸਿਖਰਲੇ ਪੰਜ ਫੀਸਦ ਅਮੀਰਾਂ ਦਾ ਮਾਸਿਕ ਖਪਤ ਖਰਚਾ 20,824 ਰੁਪਏ ਹੈ। ਰਮੇਸ਼ ਨੇ ਐਕਸ ’ਤੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ, ‘‘ਇਹ ਨਵੇਂ ਅੰਕੜੇ ਹਨ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਅੰਕੜੇ ਦੇਖ ਰਹੇ ਹੋ, ਸਾਰੇ ਇਹੀ ਦਰਸਾਉਂਦੇ ਹਨ ਕਿ ਅਮੀਰ ਤੇ ਗਰੀਬ ਵਿਚਲਾ ਪਾੜਾ ਤੇਜ਼ੀ ਨਾਲ ਵਧ ਰਿਹਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ 2012 ਤੋਂ 2021 ਦਰਮਿਆਨ ਪੈਦਾ ਹੋਈ 40 ਫੀਸਦ ਤੋਂ ਵੱਧ ਦੌਲਤ ਸਿਰਫ਼ ਇਕ ਫੀਸਦ ਅਬਾਦੀ ਕੋਲ ਗਈ ਹੈ। ਰਮੇਸ਼ ਨੇ ਕਿਹਾ, ‘‘ਦੇਸ਼ ਵਿਚ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਦਾ ਲਗਪਗ 64 ਫੀਸਦ ਗਰੀਬ, ਹੇਠਲੇ ਮੱਧ ਵਰਗ ਤੇ ਮੱਧ ਵਰਗ ਤੋਂ ਆਉਂਦਾ ਹੈ।’’ -ਪੀਟੀਆਈ

Advertisement

ਧਿਆਨ ਵੰਡਾਉਣ ਵਾਲੇ ਹੱਥਕੰਡੇ ਨਾ ਅਪਣਾਉ, ਨੌਜਵਾਨਾਂ ਨੂੰ ਰੁਜ਼ਗਾਰ ਦਿਉ: ਪ੍ਰਿਯੰਕਾ

ਨਵੀਂ ਦਿੱਲੀ: ਅੱਠ ਕਰੋੜ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਾਲੇ ਬਿਆਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ ਧਿਆਨ ਵੰਡਾਉਣ ਵਾਲੇ ਹੱਥਕੰਡੇ ਅਪਣਾਉਣ ਤੋਂ ਗੁਰੇਜ਼ ਕਰਨ ਅਤੇ ਦੇਸ਼ ਦੇ ਨੌਜਵਾਨਾਂ ਲਈ ਨਵੇਂ ਮੌਕੇ ਯਕੀਨੀ ਬਣਾਉਣ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੁੰਬਈ ਹਵਾਈ ਅੱਡੇ ਨੇੜੇ ਲੋਡਰ ਦੇ ਅਹੁਦੇ ਲਈ ਸੀਮਤ ਅਸਾਮੀਆਂ ਲਈ ਹਜ਼ਾਰਾਂ ਨੌਜਵਾਨਾਂ ਦੇ ਇਕੱਠੇ ਹੋਣ ਨਾਲ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਸੀ। ਕਾਂਗਰਸ ਜਨਰਲ ਸਕੱਤਰ ਨੇ ‘ਐਕਸ’ ’ਤੇ ਕਿਹਾ, ‘‘ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੁੰਬਈ ’ਚ ਆਖ ਰਹੇ ਸਨ ਕਿ ਉਨ੍ਹਾਂ ਕਈ ਕਰੋੜ ਲੋਕਾਂ ਨੂੰ ਰੁਜ਼ਗਾਰ ਦੇ ਕੇ ਰਿਕਾਰਡ ਤੋੜ ਦਿੱਤੇ ਹਨ। ਅੱਜ ਬੇਰੁਜ਼ਗਾਰ ਲੋਕਾਂ ਦੀ ਵੱਡੀ ਭੀੜ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਉਸੇ ਮੁੰਬਈ ’ਚ ਕੁਝ ਅਸਾਮੀਆਂ ਲਈ ਇਕੱਠੇ ਹੋਏ ਸਨ। -ਪੀਟੀਆਈ

Advertisement
Advertisement
Advertisement