For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਨੇ ਆਨੰਦਪੁਰ ਸਾਹਿਬ ਤੋਂ ਟਿਕਟ ਦੀ ਬੋਲੀ ਲਾਈ: ਚੰਦੂਮਾਜਰਾ

08:03 AM Apr 23, 2024 IST
ਕਾਂਗਰਸ ਨੇ ਆਨੰਦਪੁਰ ਸਾਹਿਬ ਤੋਂ ਟਿਕਟ ਦੀ ਬੋਲੀ ਲਾਈ  ਚੰਦੂਮਾਜਰਾ
Advertisement

ਮਿਹਰ ਸਿੰਘ
ਕੁਰਾਲੀ, 22 ਅਪਰੈਲ
ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ’ਤੇ ਤਿੱਖੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦੀ ਬੋਲੀ ਲਗਾਈ ਹੋਈ ਹੈ ਅਤੇ ਵੱਧ ਬੋਲੀ ਦੇਣ ਵਾਲੇ ਨੂੰ ਹੀ ਇਸ ਹਲਕੇ ’ਚੋਂ ਟਿਕਟ ਦਿੱਤੀ ਜਾਵੇਗੀ।’’ ਪ੍ਰੋ. ਚੰਦੂਮਾਜਰਾ ਚੋਣ ਪ੍ਰਚਾਰ ਦੌਰਾਨ ਸ਼ਹਿਰ ਦੇ ਹਨੂਮਾਨ ਮੰਦਿਰ ਵਿੱਚ ਮੱਥਾ ਟੇਕਣ ਅਤੇ ਡੇਰਾ ਗੋਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਤੋਂ ਆਸ਼ੀਰਵਾਦ ਲੈਣ ਮਗਰੋਂ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੋਲੀ ਵਧਾਉਣ ਲਈ ਹੀ ਕਾਂਗਰਸ ਵੱਲੋਂ ਟਿਕਟ ਦੇ ਐਲਾਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਸ਼ਾਮਲਾਟ ਸਮਝਿਆ ਹੋਇਆ ਹੈ, ਇਸੇ ਕਾਰਨ ਇੱਥੋਂ ਜਿੱਤਣ ਵਾਲੇ ਲੋਕ ਸਭਾ ਮੈਂਬਰ ਨੂੰ ਮੁੜ ਇੱਥੋਂ ਟਿਕਟ ਨਹੀਂ ਦਿੱਤੀ ਜਾਂਦੀ। ਪ੍ਰੋ. ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਜਿੱਤ ਕੇ ਵੀ ਹਲਕੇ ਦੀ ਸਾਰ ਨਹੀਂ ਲਈ ਜਦਕਿ ਉਹ ਹਾਰ ਕੇ ਵੀ ਹਲਕੇ ਵਿੱਚ ਵਿਚਰਦੇ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×