ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਨੇ ਹਰਿਆਣਾ ਲਈ ਅੱਠ ਉਮੀਦਵਾਰ ਐਲਾਨੇ

07:32 AM Apr 26, 2024 IST

ਚੰਡੀਗੜ੍ਹ (ਦਿਨੇਸ਼ ਭਾਰਦਵਾਜ): ਲੰਮੇ ਇੰਤਜ਼ਾਰ ਮਗਰੋਂ ਕਾਂਗਰਸ ਨੇ ਅੱਜ ਦੇਰ ਰਾਤ ਹਰਿਆਣਾ ਲਈ ਆਪਣੇ ਅੱਠ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਗੁਰੂਗ੍ਰਾਮ ਦੀ ਸੀਟ ਤੋਂ ਬੌਲੀਵੁੱਡ ਅਦਾਕਾਰ ਰਾਜ ਬੱਬਰ ਨੂੰ ਟਿਕਟ ਦਿੱਤੇ ਜਾਣ ਦੀ ਉਮੀਦ ਸੀ, ਪਰ ਇਸ ’ਤੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਮਨੋਹਰ ਲਾਲ ਦੇ ਮੁਕਾਬਲੇ ਕਰਨਾਲ ਤੋਂ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਦਿਵਿਆਂਸ਼ੂ ਬੁੱਧੀਰਾਜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹੈਰਾਨੀ ਦੀ ਗੱਲ ਹੈ ਕਿ ਭਾਜਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਬ੍ਰਿਜੇਂਦਰ ਸਿੰਘ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਪਾਰਟੀ ਨੇ ਹਿਸਾਰ ਤੋਂ ਸਾਬਕਾ ਕੇਂਦਰੀ ਮੰਤਰੀ ਜੈਪ੍ਰਕਾਸ਼ ਉਰਫ ਜੇਪੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਟਿਕਟਾਂ ਦੀ ਵੰਡ ਵਿੱਚ ਹੁੱਡਾ ਧੜੇ ਦਾ ਹੀ ਬੋਲਬਾਲਾ ਰਿਹਾ ਹੈ। ਹੁੱਡਾ ਵਿਰੋਧੀ ਧੜੇ ’ਚੋਂ ਸਿਰਫ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਹੀ ਟਿਕਟ ਮਿਲਿਆ ਹੈ। ਸ਼ੈਲਜਾ ਇਸ ਵਾਰ ਅੰਬਾਲਾ ਦੀ ਥਾਂ ਸਿਰਸਾ ਤੋਂ ਚੋਣ ਲੜੇਗੀ। ਉਧਰ, ਅੰਬਾਲਾ ਤੋਂ ਪਾਰਟੀ ਨੇ ਮੁਲਾਨਾ ਤੋਂ ਵਿਧਾਇਕ ਵਰੁਣ ਚੌਧਰੀ ਨੂੰ ਟਿਕਟ ਦਿੱਤੀ ਹੈ। ਸੋਨੀਪਤ ਤੋਂ ਸਤਪਾਲ ਬ੍ਰਹਮਚਾਰੀ ਨੂੰ ਟਿਕਟ ਦਿੱਤੀ ਹੈ। ਪਾਰਟੀ ਨੇ ਰੋਹਤਕ ਤੋਂ ਮੁੜ ਦੀਪੇਂਦਰ ਹੁੱਡਾ ’ਤੇ ਭਰੋਸਾ ਜਤਾਇਆ ਹੈ। ਭਿਵਾਨੀ-ਮਹਿੰਦਰਗੜ੍ਹ ਸੀਟ ’ਤੇ ਵੀ ਹੁੱਡਾ ਧੜੇ ਦਾ ਦਬਦਬਾ ਰਿਹਾ ਹੈ। ਇਥੋਂ ਮਹਿੰਦਰਗੜ੍ਹ ਦੇ ਵਿਧਾਇਕ ਰਾਵ ਦਾਨ ਸਿੰਘ ਨੂੰ ਟਿਕਟ ਦਿੱਤੀ ਗਈ ਹੈ।

Advertisement

Advertisement
Advertisement