ਕਾਂਗਰਸ ਤੇ ਪਾਕਿਸਤਾਨ ਦਾ ਏਜੰਡਾ ਇੱਕ: ਸ਼ਾਹ
07:53 AM Sep 20, 2024 IST
ਨਵੀਂ ਦਿੱਲੀ, 19 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਗੁਆਂਢੀ ਦੇਸ਼ ਪਾਕਿਸਤਾਨ ਦੀ ਬੋਲੀ ਬੋਲਣ ਦੇ ਦੋਸ਼ ਲਾਏ। ਉਨ੍ਹਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਧਾਰਾ 370 ਨੂੰ ਬਹਾਲ ਕਰਨ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵੀ ਇਸ ਧਾਰਾ ਨੂੰ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਪਾਰਟੀ ਅਤੇ ਪਾਕਿਸਤਾਨ ਦੀ ਸੁਰ ਹਮੇਸ਼ਾ ਇੱਕੋ ਜਿਹੀ ਰਹੀ ਹੈ ਅਤੇ ਕਾਂਗਰਸ ਹਮੇਸ਼ਾ ਦੇਸ਼ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਗੁਆਂਢੀ ਦੇਸ਼ ਅਤੇ ਕਾਂਗਰਸ ਦੇ ਇਰਾਦੇ ਅਤੇ ਏਜੰਡਾ ਇੱਕ ਹੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਡੇਅਰੀ ਸਹਿਕਾਰੀ ਖੇਤਰ ਵਿਚ ਬਦਲਾਅ ਲਿਆਉਣ ਲਈ ‘ਚਿੱਟੀ ਕ੍ਰਾਂਤੀ 2.0’ ਦਾ ਉਦਘਾਟਨ ਕੀਤਾ।
Advertisement
Advertisement