ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੇ ਗਣੇਸ਼ ਪੂਜਨ ਵਿਚ ਭਾਗ ਲੈਣ ’ਤੇ ਕਾਂਗਰਸ ਅਤੇ ਉਸ ਦਾ ਈਕੋਸਿਸਟਮ ਭੜਕਿਆ ਹੋਇਆ ਹੈ: ਮੋਦੀ

03:23 PM Sep 17, 2024 IST
ਫੋਟੋ ਪੀਟੀਆਈ।

ਭੁਬਨੇਸ਼ਵਰ, 17 ਸਤੰਬਰ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਤੇ ਤਨਜ਼ ਕੱਸਦਿਆਂ ਕਿਹਾ ਕਿ ਅੰਗਰੇਜ਼ਾਂ ਵਾਂਗ ਅੱਜ ਵੀ ਸਮਾਜ ਨੂੰ ਵੰਡਣ ਅਤੇ ਤੋੜਨ ’ਤੇ ਲੱਗੇ ਸੱਤਾ ਦੇ ਭੁੱਖੇ ਲੋਕਾਂ ਨੂੰ ਗਣੇਸ਼ ਪੂਜਾ ਤੋਂ ਪ੍ਰੇਸ਼ਾਨੀ ਹੋ ਰਹੀ ਹੈ। ਭੁਬਨੇਸ਼ਵਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਟਿੱਪਣੀ ਆਪਣੇ ਵੱਲੋਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਘਰ ਜਾ ਕੇ ਪਣੇਸ਼ ਪੂਜਾ ਕੀਤੇ ਜਾਣ ’ਤੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਆਲੋਚਨਾ ਦੇ ਮੱਦੇਨਜ਼ਰ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਉਸ ਦੇ ਈਕੋਸਿਸਟਮ ਦੇ ਲੋਕ ਉਨ੍ਹਾਂ ’ਤੇ ਭੜਕੇ ਹੋਏ ਹਨ।

ਗਣੇਸ਼ ਵਿਸਰਜਨ ਬਾਰੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਲੋਕਾਂ ਨੂੰ ਉਨ੍ਹਾਂ ਚੁਣੌਤੀਆਂ ’ਤੇ ਵੀ ਧਿਆਨ ਦੇਣਾ ਹੋਵੇਗਾ, ਜੋ ਉਨ੍ਹਾਂ ਦੇ ਦੇਸ਼ ਨੂੰ ਪਿਛਾਂਹ ਖਿੱਚਣ ਵਿਚ ਜੁਟੀਆਂ ਹੋਈਆਂ ਹਨ। ਪੀਟੀਆਈ

Advertisement

Advertisement