For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵੱਲੋਂ ਮਾਧਵੀ ਅਤੇ ਪਤੀ ’ਤੇ ਮਹਿੰਦਰਾ ਐਂਡ ਮਹਿੰਦਰਾ ਤੋਂ ਲਾਭ ਲੈਣ ਦਾ ਦੋਸ਼

02:23 PM Sep 10, 2024 IST
ਕਾਂਗਰਸ ਵੱਲੋਂ ਮਾਧਵੀ ਅਤੇ ਪਤੀ ’ਤੇ ਮਹਿੰਦਰਾ ਐਂਡ ਮਹਿੰਦਰਾ ਤੋਂ ਲਾਭ ਲੈਣ ਦਾ ਦੋਸ਼
Advertisement

ਨਵੀਂ ਦਿੱਲੀ, 10 ਸਤੰਬਰ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਸਕਿਓਰਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁੱਚ ਦੀ ‘ਅਗੋਰਾ ਐਡਵਾਈਜ਼ਰੀ ਪ੍ਰਾਈਵੇਟ ਲਿਮਿਟਡ’ ਨਾਮ ਦੀ ਕੰਪਨੀ ਵਿੱਚ ਉਸ ਸਮੇਂ 99 ਫੀਸਦ ਹਿੱਸੇਦਾਰੀ ਸੀ ਜਦੋਂ ਇਹ ਮਸ਼ਵਰਾ ਦੇਣ ਵਾਲੀ ਕੰਪਨੀ ‘ਮਹਿੰਦਰਾ ਐਂਡ ਮਹਿੰਦਰਾ’ ਸਮੂਹ ਨੂੰ ਸੇਵਾ ਮੁਹੱਈਆ ਕਰ ਰਹੀ ਸੀ। ਮੁੱਖ ਵਿਰੋਧੀ ਧਿਰ ਨੇ ਇਹ ਦਾਅਵਾ ਵੀ ਕੀਤਾ ਕਿ ਮਾਧਵੀ ਦੇ ਸੇਬੀ ਦੀ ਲੰਬੇ ਸਮੇਂ ਦੀ ਮੈਂਬਰ ਰਹਿੰਦੇ ਹੋਏ ਉਨ੍ਹਾਂ ਦੇ ਪਤੀ ਧਵਲ ਬੁੱਚ ਨੂੰ ਸਾਲ 2019-21 ਵਿਚਾਲੇ ਮਹਿੰਦਰਾ ਐਂਡ ਮਹਿੰਦਰਾ ਤੋਂ 4.78 ਕਰੋੜ ਰੁਪਏ ਮਿਲੇ। ਉੱਧਰ, ਮਹਿੰਦਰਾ ਐਂਡ ਮਹਿੰਦਰਾ ਨੇ ਕਾਂਗਰਸ ਦੇ ਦੋਸ਼ਾਂ ਨੂੰ ਝੂਠੇ ਅਤੇ ਭਰਮਾਉਣ ਵਾਲੇ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਸੇਬੀ ਤੋਂ ਤਰਜੀਹ ਦੀ ਅਪੀਲ ਨਹੀਂ ਕੀਤੀ ਅਤੇ ਧਵਲ ਬੁੱਚ ਦੀ ਸੇਵਾ ਉਨ੍ਹਾਂ ਦੇ ਆਲਮੀ ਤਜਰਬੇ ਨੂੰ ਦੇਖਦੇ ਹੋਏ ਸਿਰਫ ਸਪਲਾਈ ਚੇਨ ਵਾਸਤੇ ਲਈ ਗਈ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਧਵੀ ਦੀ ਇਸ ਹਿੱਸੇਦਾਰੀ ਬਾਰੇ ਜਾਣਕਾਰੀ ਸੀ? -ਪੀਟੀਆਈ

Advertisement

Advertisement
Advertisement
Author Image

Advertisement