ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਟਰੀਨਾ ਦੇ ਜਨਮ ਦਿਨ ਮੌਕੇ ਸੋਸ਼ਲ ਮੀਡੀਆ ’ਤੇ ਵਧਾਈਆਂ ਦੀ ਝੜੀ

07:43 AM Jul 17, 2024 IST

ਮੁੰਬਈ:

Advertisement

ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ 41 ਵਰ੍ਹਿਆਂ ਦੀ ਹੋ ਗਈ ਹੈ। ਉਸ ਦੇ ਜਨਮ ਦਿਨ ਮੌਕੇ ਪਤੀ ਵਿੱਕੀ ਕੌਸ਼ਲ ਨੇ ਉਸ ਨੂੰ ਰੋਮਾਂਟਿਕ ਤੇ ਵੱਖਰੇ ਅੰਦਾਜ਼ ’ਚ ਜਨਮ ਦਿਨ ਦੀ ਵਧਾਈ ਦਿੱਤੀ ਹੈ। ਵਿੱਕੀ ਨੇ ਇੰਸਟਾਗ੍ਰਾਮ ’ਤੇ ਪਤਨੀ ਕੈਟਰੀਨਾ ਨਾਲ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵਿੱਕੀ ਤੇ ਕੈਟਰੀਨਾ ਦੀਆਂ ਵਿਆਹ ਤੋਂ ਲੈ ਕੇ ਹੁਣ ਤੱਕ ਇਹ ਤਸਵੀਰਾਂ ਸਭ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇੱਕ ਤਸਵੀਰ ’ਚ ਵਿੱਕੀ ਤੇ ਕੈਟਰੀਨਾ ਪਿਜ਼ਾ ਪਾਰਟੀ ਕਰ ਰਹੇ ਹਨ, ਇਸ ਤਸਵੀਰ ਦੀ ਕੈਪਸ਼ਨ ’ਚ ਵਿੱਕੀ ਨੇ ਲਿਖਿਆ, ‘‘ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰਨਾ ਮੇਰੀ ਜ਼ਿੰਦਗੀ ਦੇ ਸਭ ਤੋਂ ਪਸੰਦੀਦਾ ਪਲ ਹਨ।’’ ਅਭਿਨੇਤਰੀ ਅਨੰਨਿਆ ਪਾਂਡੇ ਨੇ ਇਨ੍ਹਾਂ ਤਸਵੀਰਾਂ ਹੇਠ ਟਿੱਪਣੀ ਕੀਤੀ ਹੈ, ‘‘ਬੈਸਟ।’’ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਵੀ ਕੈਟਰੀਨਾ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਭਿਨੇਤਰੀ ਸਯਾਨੀ ਗੁਪਤਾ ਨੇ ਵੀ ਜੋੜੇ ਦੀ ਤਾਰੀਫ ਕੀਤੀ ਹੈ। -ਆਈਏਐੱਨਐੱਸ

ਦਿਓਰ ਸੰਨੀ ਕੌਸ਼ਲ ਨੇ ਵੀ ਭੇਜੀਆਂ ਸ਼ੁਭਕਾਮਨਾਵਾਂ

ਮੁੰਬਈ: ਆਪਣੀ ਭਾਬੀ ਦੇ ਜਨਮ ਦਿਨ ਮੌਕੇ ਦਿਓਰ ਸੰਨੀ ਕੌਸ਼ਲ ਨੇ ਵੀ ਸ਼ੁਭਕਾਮਨਾਵਾਂ ਦਿੰਦਿਆਂ ਕੈਟਰੀਨਾ ਨਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਸੰਨੀ ਨੇ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰ ਕੇ ਕੈਪਸ਼ਨ ’ਚ ਲਿਖਿਆ, ‘‘ਜਨਮ ਦਿਨ ਮੁਬਾਰਕ।’’ -ਆਈਏਐੱਨਐੱਸ

Advertisement

Advertisement
Advertisement