ਲਾਅ ਕੋਰਸਾਂ ਵਿੱਚ ਦਾਖ਼ਲੇ ਦੀ ਤਰੀਕ ਵਧਾਈ
08:26 AM Aug 24, 2020 IST
Advertisement
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਰਾਜ ਵਿਚ ਸੈਸ਼ਨ 2020 ਦੇ ਵੱਖ ਵੱਖ ਲਾਅ ਕੋਰਸਾਂ ਵਿਚ ਦਾਖਲਿਆਂ ਲਈ ਕੇਂਦਰੀ ਆਨ-ਲਾਈਨ ਕੌਂਸਲਿੰਗ ਕਰਵਾਉਣ ਦੀ ਸੌਂਪੀ ਗਈ ਜ਼ਿੰਮੇਵਾਰੀ ਸਬੰਧੀ ਯੂਨੀਵਰਸਿਟੀ ਵੱਲੋਂ ਫਾਰਮ ਭਰਨ ਦੀ ਆਖਰੀ ਮਿਤੀ 26 ਅਗਸਤ ਤਕ ਵਧਾ ਦਿੱਤੀ ਗਈ ਹੈ। ਲਾਅ ਕੌਂਸਲਿੰਗ ਦੇ ਕੋਆਰਡੀਨੇਟਰ ਡਾ. ਟੀਐੱਸ ਬੈਨੀਪਾਲ ਅਤੇ ਡਾ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਸਾਲਾ ਲਾਅ ਕੋਰਸਾਂ ਲਈ ਆਨਲਾਈਨ ਫਾਰਮ ਭਰਨ ਦਾ ਕਾਰਜ ਚੱਲ ਰਿਹਾ ਹੈ ਅਤੇ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ 26 ਅਗਸਤ ਤਕ ਅੰਤਿਮ ਮਿਤੀ ਵਧਾ ਦਿੱਤੀ ਗਈ ਹੈ। -ਪੱਤਰ ਪ੍ਰੇਰਕ
Advertisement
Advertisement